ਬੱਲੂ ਮਹਿਤਾ, ਪੱਟੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਂਦਿਆਂ ਪਹਿਲਾ ਸਥਾਨ ਹਾਸਲ ਕਰ ਕੇ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ ਜੇਤੂ ਤੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਲਜ ਦੇ ਪਿੰ੍ਸੀਪਲ ਡਾ. ਰਜਿੰਦਰ ਕੁਮਾਰ ਮਰਵਾਹ ਨੇ ਕਿਹਾ ਕਿ ਕਾਲਜ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਯੂਥ ਫੈਸਟੀਵਲ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਹੋਰ ਵੀ ਪ੍ਰਰਾਪਤੀਆਂ ਕਰਨ ਲਈ ਪ੍ਰਰੇਰਿਤ ਕੀਤਾ ਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਅਤ ਤੇ ਪ੍ਰਰੇਰਿਤ ਕੀਤਾ ਯੂਥ ਫੈਸਟੀਵਲ ਦੇ ਇੰਚਾਰਜ ਪ੍ਰਰੋ. ਕੁਲਬੀਰ ਕੌਰ ਭੁੱਲਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਪ੍ਰਰੋ. ਅਵਤਾਰ ਸਿੰਘ, ਜਸਦੇਵ ਸਿੰਘ, ਪ੍ਰਰੋ. ਸਿਮਰਨਜੀਤ ਕੌਰ, ਪ੍ਰਰੋ. ਹੇਮਰਾਜ, ਪ੍ਰਰੋ. ਕਾਜਲ ਚੌਧਰੀ, ਪ੍ਰਰੋ. ਕਿਰਨਦੀਪ ਕੌਰ, ਪ੍ਰਰੋ. ਰਮਨਦੀਪ ਕੌਰ, ਪ੍ਰਰੋ. ਪੂਨਮ ਸ਼ਰਮਾ, ਪ੍ਰਰੋ. ਸਮੀਕਸ਼ਾ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ