ਜੇਐੱਨਐੱਨ, ਅੰਮ੍ਰਿਤਸਰ : ਸ਼ੁੱਕਰਵਾਰ 'ਚ ਉਸ ਸਮੇਂ ਸਨਸਨੀ ਮਚ ਗਈ ਜਦੋਂ ਦੋ ਹਮਲਾਵਰ ਨੇ ਇਕ ਨੌਜਵਾਨ ਨੂੰ 7 ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋਵੇਂ ਹੱਤਿਆਰੇ ਬਾਈਕ 'ਤੇ ਆਏ ਸਨ। ਉਹ ਇੰਨੇ ਬੇਖ਼ੌਫ ਸਨ ਕਿ ਉਨ੍ਹਾਂ ਨੇ ਨੌਜਵਾਨ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਮੌਕੇ 'ਤੇ ਵੀ ਭੰਗੜਾ ਪਾਇਆ। ਪੁਲਿਸ ਨੇ ਮਾਮਲਾ ਗੈਂਗਵਾਰ ਨਾਲ ਜੁੜਿਆ ਦੱਸਿਆ ਹੈ। ਮਰਨ ਵਾਲੇ ਮਨੀ ਧਵਨ ਦਾ ਭਰਾ ਗੋਰਿਲਾ ਪਹਿਲਾਂ ਤੋਂ ਜੇਲ੍ਹ 'ਚ ਬੰਦ ਹੈ। ਉਹ ਪ੍ਰਸਿੱਧ ਗੈਂਗਸਟਰ ਸਿਮਰਨ ਦਾ ਕਰੀਬੀ ਰਹਿ ਚੁੱਕਿਆ ਹੈ। ਦੱਸ ਦੇਈਏ ਕਿ ਗੈਂਗਸਟਰ ਸਿਮਰਨ ਤੇ ਸ਼ੁਭਮ ਦਾ 36 ਦਾ ਅੰਕੜਾ ਹੈ। ਦੋਵੇਂ ਇਕ-ਦੂਜੇ ਦੇ ਪਿਤਾ ਦੀ ਹੱਤਿਆ ਕਰ ਚੁੱਕੇ ਹਨ। ਦੋਵਾਂ ਖ਼ਿਲਾਫ਼ ਕਈ ਮਾਮਲੇ ਵੀ ਦਰਜ ਹਨ।

Posted By: Amita Verma