ਜੇਐੱਨਐੱਨ, ਅਜਨਾਲਾ : ਇੰਸਟਾਗ੍ਰਾਮ 'ਤੇ ਦੋਸਤੀ ਕਰ ਕੇ ਦਿੱਲੀ ਬੁਲਾ ਕੇ ਜਬਰ ਜਨਾਹ ਕਰ ਕੇ ਲੜਕੀ ਨੂੰ ਦਿੱਲੀ ਬਾਰਡਰ 'ਤੇ ਲੱਗੇ ਧਰਨੇ 'ਚ ਛੱਡ ਕੇ ਫ਼ਰਾਰ ਹੋਣ ਦੇ ਮਾਮਲੇ 'ਚ ਲੋਪੋਕੇ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨੌਜਵਾਨ ਦੀ ਪਛਾਣ ਲੋਪੋਕੇ ਥਾਣਾ ਤਹਿਤ ਬਾਜ ਸਿੰਘ ਪਿੰਡ ਨਿਵਾਸੀ ਹਰਪ੍ਰਰੀਤ ਸਿੰਘ ਹੈਪੀ ਦੇ ਰੂਪ 'ਚ ਦੱਸੀ ਜਾ ਰਹੀ ਹੈ।

ਪੀੜਤਾ ਨੇ ਪੁਲਿਸ ਹੈਲਪਲਾਈਨ 'ਤੇ ਕਾਲ ਕਰਦਿਆਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਇੰਸਟਾਗ੍ਰਾਮ ਆਈਡੀ ਤੋਂ ਉਸਦੀ ਦੋਸਤੀ ਉਕਤ ਹਰਪ੍ਰਰੀਤ ਸਿੰਘ ਹੈਪੀ ਨਾਲ ਹੋਈ ਸੀ ਜੋ ਉਸ ਸਮੇਂ ਦੁਬਈ 'ਚ ਰਹਿ ਰਿਹਾ ਸੀ। ਜਨਵਰੀ 2021 'ਚ ਹੈਪੀ ਦਿੱਲੀ ਆ ਗਿਆ ਤੇ ਫੋਨ ਕਰ ਕੇ ਉਸ ਨੂੰ ਦਿੱਲੀ ਬੁਲਾ ਲਿਆ। ਜਿੱਥੇ ਇਕ ਘਰ 'ਚ ਰੱਖ ਕੇ ਪੰਜ ਦਿਨ ਤਕ ਉਸ ਨਾਲ ਜਬਰ ਜਨਾਹ ਕੀਤਾ। ਬਾਅਦ 'ਚ ਉਸ ਨੂੰ ਦਿੱਲੀ ਸਿੰਘੂ ਬਾਰਡਰ 'ਤੇ ਛੱਡ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ। ਮਹਿਲਾ ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮੁਲਜ਼ਮ ਨੌਜਵਾਨ ਹਰਪ੍ਰਰੀਤ ਸਿੰਘ ਉਰਫ਼ ਹੈਪੀ ਖ਼ਿਲਾਫ਼ ਜਬਰ ਜਨਾਹ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੀੜਤਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਅਦਾਲਤ 'ਚ ਬਿਆਨ ਦਰਜ ਕਰਵਾਏ ਜਾ ਰਹੇ ਹਨ।