ਸਟਾਫ ਰਿਪੋਰਟਰ, ਅੰਮਿ੍ਤਸਰ : ਗੁਰਜੀਤ ਸਿੰਘ ਅੌਜਲਾ ਮੈਂਬਰ ਪਾਰਲੀਮੈਂਟ ਵੱਲੋਂ ਸਮਾਰਟ ਸਿਟੀ ਪ੍ਰਰਾਜੈਕਟ ਤਹਿਤ ਭਰਾਵਾਂ ਦੇ ਢਾਬੇ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤਕ ਹੈਰੀਟੇਜ ਸਟਰੀਟ ਤਕ ਮੁਫ਼ਤ ਵਾਈਫਾਈ ਸਹੂਲਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਅੌਜਲਾ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ਾਂ ਤੋਂ ਸ਼ਰਧਾਲੂ ਅੰਮਿ੍ਤਸਰ ਵਿਖੇ ਆਉਂਦੇ ਹਨ ਅਤੇ ਉਨ੍ਹਾਂ ਦੀ ਸਹੂਲਤ ਲਈ ਹੈਰੀਟੇਜ ਸਟਰੀਟ ਵਿਖੇ ਸਮਾਰਟ ਸਿਟੀ ਪ੍ਰਰਾਜੈਕਟ ਤਹਿਤ ਮੁਫ਼ਤ ਵਾਈਫਾਈ ਦੀ ਸਹੂਲਤ ਸੰਗਤ ਨੂੰ ਉਪਲਬੱਧ ਹੋਵੇਗੀ। ਅੌਜਲਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਅੰਮਿ੍ਤਸਰ ਵਿਖੇ ਵੀ ਨਤਮਸਤਕ ਹੋਣ ਆਵੇਗੀ। ਉਨ੍ਹਾਂ ਦੱਸਿਆ ਕਿ ਮੁਫ਼ਤ ਵਾਈਫਾਈ ਦੀ ਸਹੂਲਤ ਨਾਲ ਸੰਗਤ ਇੰਟਰਨੈੱਟ ਦੀ ਸਹੂਲਤ ਨਾਲ ਅੰਮਿ੍ਤਸਰ ਬਾਰੇ ਹੋਰ ਜਾਣਕਾਰੀ ਵੀ ਪ੍ਰਰਾਪਤ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਸੰਗਤ ਨੂੰ ਇਕ ਘੰਟਾ ਮੁਫ਼ਤ ਵਾਈਫਾਈ ਦੀ ਸਹੂਲਤ ਉਪਲਬੱਧ ਹੋਵੇਗੀ।

ਅੌਜਲਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਅਤੇ ਹੋਰ ਧਾਰਮਿਕ ਸਥਾਨ ਜਿਥੇ ਸੰਗਤ ਦੀ ਆਮਦ ਜ਼ਿਆਦਾ ਹੁੰਦੀ ਹੈ, ਉਥੇ ਵੀ ਮੁਫ਼ਤ ਵਾਈਫਾਈ ਦੀ ਸਹੂਲਤ ਦੇਣ ਲਈ ਕੇਂਦਰ ਨਾਲ ਗੱਲਬਾਤ ਕਰਨਗੇ। ਇਸ ਮੌਕੇ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਨੇ ਦੱਸਿਆ ਕਿ ਸਮਾਰਟ ਸਿਟੀ ਦੇ ਕਈ ਪ੍ਰਰਾਜੈਕਟ ਚੱਲ ਰਹੇ ਹਨ। ਉਨ੍ਹਾਂ ਤਹਿਤ ਹੀ ਹੈਰੀਟੇਜ ਸਟਰੀਟ ਵਿਖੇ ਮੁਫ਼ਤ ਵਾਈਫਾਈ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਗੁਰਜੀਤ ਸਿੰਘ ਅੌਜਲਾ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਕੋਮਲ ਮਿੱਤਲ ਸੀਈਓ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ ਅੰਮਿ੍ਤਸਰ, ਰਾਜੀਵ ਸੇਖੜੀ, ਸੰਜੇ ਕੰਵਰ, ਸੁਖਜਿੰਦਰ ਸਿੰਘ ਮੱਲੀ, ਪ੍ਰਰੇਮ ਓਜਾ ਗਰੁੱਪ ਸੀਈਓ, ਵਿਸ਼ਾਲ ਮਹਿਤਾ, ਅਮਿਤ ਭੋਗਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਫੋਟੋ-42-43