ਪੱਤਰ ਪੇ੍ਰਰਕ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਨੇ ਸੈਂਟਰ ਫਾਰ ਵਿਮੈਨ ਡਿਵੈਲਪਮੈਂਟ, ਨਵੀਂ ਦਿੱਲੀ ਵੱਵੋਂ ਦਿੱਤੀ ਵਿੱਤੀ ਮਦਦ ਨਾਲ 'ਫੁਲਕਾਰੀ' ਦਸਤਕਾਰੀ ਨੂੰ ਮੁੜ ਸੁਰਜੀਤ ਤੇ ਸੰਭਾਲਣ' ਦੇ ਵਿਸ਼ੇ 'ਤੇ ਪੋ੍ਜੈਕਟ ਪੂਰਾ ਕੀਤਾ ਹੈ। ਜਿਸ ਦੀ ਰਿਪੋਰਟ ਜਾਰੀ ਕਰਨ ਲਈ ਸਿੰਡੀਕੇਟ ਰੂਮ ਵਿਚ ਸਮਾਗਮ ਕਰਵਾਇਆ ਗਿਆ।

ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪੋ੍. ਅਰਵਿੰਦ ਨੇ ਕੀਤੀ। ਵਾਈਸ ਚਾਂਸਲਰ ਨੇ ਨਾਰੀ ਅਧਿਐਨ ਕੇਂਦਰ ਦੀ ਪੋ੍ਜੈਕਟ ਪੂਰਾ ਕਰਨ ਅਤੇ ਡਾਕੂਮੈਂਟਰੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਕੋਲੋਂ ਮਦਦ ਪ੍ਰਾਪਤ ਕਰਨ ਲਈ ਸ਼ਲਾਘਾ ਕੀਤੀ। ਵਾਈਸ ਚਾਂਸਲਰ ਦੀ ਸਰਪ੍ਰਸਤੀ ਹੇਠ ਪੋ੍ਜੈਕਟ ਨੂੰ ਕੇਂਦਰ ਦੀ ਡਾਇਰੈਕਟਰ ਪੋ੍. ਰੀਤੂ ਲਹਿਲ ਅਤੇ ਉਨ੍ਹੰ ਦੀ ਟੀਮ ਜਿਸ ਵਿਚ ਡਾ. ਹਰਪ੍ਰੀਤ ਕੌਰ, ਡਾ. ਨੈਨਾ, ਡਾ. ਹਰਪ੍ਰੀਤ ਕੋਹਲੀ, ਡਾ. ਗੁਰਪਦੇਸ਼ ਕੌਰ, ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਸ਼ਾਮਲ ਸਨ, ਵੱਲੋਂ ਸਾਂਝੇ ਤੌਰ 'ਤੇ ਪੂਰਾ ਕੀਤਾ ਗਿਆ। ਕੇਂਦਰ ਵੱਲੋਂ ਪੋ੍ਜੈਕਟ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਥੂਹਾ, ਸ਼ੇਖਪੁਰਾ, ਸੂਲਰ ਤੇ ਰੋੜਗੜ੍ਹ ਵਿਖੇ ਸਥਿਤ ਫੁਲਕਾਰੀ ਸਿਖਲਾਈ ਕੇਂਦਰ ਅਧਿਐਨ ਲਈ ਚੁਣੇ ਗਏ। ਇਸ ਦੇ ਆਧਾਰ 'ਤੇ ਕਾਰੀਗਰਾਂ ਨੂੰ ਦਰਪੇਸ਼ ਅਸਲ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਪਤਾ ਲੱਗ ਸਕਿਆ ਹੈ।