ਸਰਕਾਰ ਦੇ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਹੁਕਮਾਂ ਤਹਿਤ ਕਾਰਜਸ਼ੀਲ ਅਫ਼ਸਰਾਂ ਦੀ ਤਰੱਕੀ ਰੋਕੀ ਹੈ ਤੇ ਸੇਵਾ ਮੁਕਤ ਹੋ ਚੁੱਕੇ ਅਫ਼ਸਰਾਂ ਦੀ ਪੈਨਸ਼ਨ ਦਾ ਪੰਜ ਫ਼ੀਸਦ ਹਿੱਸਾ ਕੱਟਣ ਲਈ ਆਖਿਆ ਹੈ। ਜਦਕਿ ਕਸ਼ਮੀਰ ਸਿੰਘ ’ਤੇ ਦੋਸ਼ ਸਾਬਤ ਨਾ ਹੋਣ ਕਾਰਨ ਉਸ ਦੇ ਖ਼ਿਲਾਫ਼ ਜਾਰੀ ਕੀਤੀ ਚਾਰਜਸ਼ੀਟ ਰੋਕਣ ਦੇ ਹੁਕਮ ਕੀਤੇ ਹਨ।
ਇਸ ਦੌਰਾਨ ਰੇਲ ਆਉਣ ਕਾਰਨ ਉਥੇ 59 ਵਿਅਕਤੀਆਂ ਦੀ ਰੇਲ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ। 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਜੀਆਰਪੀ ਨੇ ਅਣਪਛਾਤਿਆਂ ’ਤੇ ਕੇਸ ਦਰਜ ਕੀਤਾ ਸੀ ਜਦਕਿ ਡੇਢ ਸਾਲਾਂ ਤਕ ਇਕ ਜਣਾ ਵੀ ਨਾਮਜ਼ਦ ਨਹੀਂ ਕੀਤਾ। ਦੋਸ਼ ਹਨ ਕਿ ਮਿੱਠੇ ਨੇ ਸਿਆਸੀ ਪਹੁੰਚ ਦੇ ਜ਼ੋਰ ’ਤੇ ਮੈਜਿਸਟ੍ਰੇਟੀ ਜਾਂਚ ਦਬਾ ਲਈ ਸੀ।
ਜਦਕਿ ਮਾਮਲੇ ਦੀ ਪੈਰਵੀ ਕਰ ਰਹੇ ਮਨੁੱਖੀ ਹੱਕ ਸੰਗਠਨ ਦੇ ਮੁੱਖ ਜਾਂਚਕਾਰ ਸਰਬਜੀਤ ਸਿੰਘ ਵੇਰਕਾ ਨੇ ਰਿਪੋਰਟ ਨੂੰ ਜਨਤਕ ਕੀਤਾ ਸੀ। ਦੱਸਣਯੋਗ ਹੈ ਕਿ ਮਾਮਲਾ ਹਾਲੇ ਅਦਾਲਤ ਵਿਚ ਵਿਚਾਰ ਅਧੀਨ ਹੈ। ਜਾਂਚ ਏਜੰਸੀ ਨੇ ਇੱਥੋਂ ਤਕ ਲਿਖ ਦਿੱਤਾ ਸੀ ਕਿ ਮਿੱਠੂ ਨੂੰ ਗਿ੍ਫ਼ਤਾਰ ਨਹੀਂ ਕਰ ਸਕਦੇ ਹਾਂ। ਮੁਲਜ਼ਮ ਸ਼ਹਿਰ ਦਾ ਅਮਨ-ਕਾਨੂੰਨ ਖ਼ਰਾਬ ਕਰ ਸਕਦਾ ਹੈ।