ਜੇਐੱਨਐੱਨ/ਗੁਰਜਿੰਦਰ ਮਾਹਲ, ਅੰਮਿ੍ਤਸਰ : ਕੋਰੋਨਾ ਵਾਇਰਸ ਨੇ ਐਤਵਾਰ ਨੂੰ ਪੰਜ ਹੋਰ ਜ਼ਿੰਦਗੀਆਂ ਨਿਗਲ ਲਈਆਂ, ਉਥੇ ਹੀ 166 ਨਵੇਂ ਪਾਜ਼ੇਟਿਵ ਮਰੀਜ਼ ਵੀ ਰਿਪੋਰਟ ਹੋਏ ਹਨ। ਇਨ੍ਹਾਂ ਵਿਚ ਬੀਐੱਸਐੱਫ ਦੇ ਦੋ ਜਵਾਨ, ਚਾਰ ਡਾਕਟਰ ਅਤੇ ਪਾਵਰਕਾਮ ਦਾ ਇਕ ਮੁਲਾਜ਼ਮ ਵੀ ਸ਼ਾਮਲ ਹੈ। ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਹਾਲਾਂਕਿ ਰਾਹਤ ਭਰੀ ਖਬਰ ਇਹ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਵਾਇਰਸ ਪੀੜਤ ਮਰੀਜ਼ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਵਿਚ ਘੱਟ ਰਿਪੋਰਟ ਹੋ ਰਹੇ ਹਨ। ਹਾਲਾਂਕਿ ਹਾਲੇ ਅਜਿਹਾ ਕੋਈ ਪੈਰਾਮੀਟਰ ਨਹੀਂ ਹੈ, ਜਿਸ ਦੇ ਨਾਲ ਇਹ ਜਾਣਕਾਰੀ ਜੁਟਾਈ ਜਾ ਸਕੇ ਕਿ ਜੇਕਰ ਘੱਟ ਲੋਕ ਪੀੜਤ ਹੋਣ ਤਾਂ ਕੋਰੋਨਾ ਦਾ ਖਾਤਮਾ ਛੇਤੀ ਹੋ ਜਾਵੇਗਾ।

--------------

ਇਨ੍ਹਾਂ ਦੀ ਮੌਤ ਹੋਈ

ਰਾਮਬਾਗ ਵਾਸੀ 65 ਸਾਲ ਦਾ ਬਜ਼ੁਰਗ।

ਰਾਮਤੀਰਥ ਰੋਡ ਵਾਸੀ 50 ਸਾਲ ਦਾ ਵਿਅਕਤੀ।

ਪਿੰਡ ਜਸਰਾਊਰ ਵਾਸੀ 60 ਸਾਲ ਦਾ ਬਜ਼ੁਰਗ।

ਬਾਬਾ ਦੀਪ ਸਿੰਘ ਕਾਲੋਨੀ ਵਾਸੀ 59 ਸਾਲ ਦਾ ਬਜ਼ੁਰਗ।

ਰਸੂਲਪੁਰ ਕਲਾਂ ਵਾਸੀ 75 ਸਾਲ ਦੀ ਅੌਰਤ।

-------------

ਅੰਕੜੇ

ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ : 9543

ਤੰਦਰੁਸਤ ਹੋਏ ਮਰੀਜ਼ : 7752

ਐਕਟਿਵ ਕੇਸ : 1434

ਕੁੱਲ ਮੌਤਾਂ : 357

ਕਮਿਊਨਿਟੀ ਤੋਂ ਮਿਲੇ ਮਰੀਜ਼ : 84

ਸੰਪਰਕ ਤੋਂ ਮਿਲੇ ਮਰੀਜ਼ : 82