ਬਲਰਾਜ ਸਿੰਘ, ਵੇਰਕਾ : ਕੋਰਨਾ ਮਹਾਮਾਰੀ ਦਾ ਕਹਿਰ ਘਟਦਾ ਨਜ਼ਰ ਆ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਵੇਰਕਾ ਵਿਖੇ ਨੋਡਲ ਅਫ਼ਸਰ ਡਾ. ਗੁਰਬੀਰ ਸਿੰਘ ਿਢੱਲੋਂ ਤੇ ਐੱਮਐੱਲਟੀ ਰਜਿੰਦਰ ਸਿੰਘ ਦੇ ਅਧਾਰਿਤ ਲੈਬਾਰਟਰੀ ਟੀਮ ਵਲੋਂ 13 ਜੂਨ ਐਤਵਾਰ ਸੀਐੱਚਸੀ ਵੇਰਕਾ ਵਿਖੇ 104 ਲੋਕਾਂ ਦੇ ਆਰਟੀਪੀਸੀਆਰ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮਿ੍ਤਸਰ ਸਥਿਤ ਸਰਕਾਰੀ ਲੈਬਾਰਟਰੀ ਜਾਂਚ ਲਈ ਭੇਜੇ। ਉਕਤ ਸੈਂਪਲਾਂ ਦੀ ਰਿਪੋਰਟ 14 ਜੂਨ ਸੋਮਵਾਰ ਬਾਅਦ ਦੁਪਿਹਰ ਸਰਕਾਰੀ ਲੈਬਾਰਟਰੀ ਤੋਂ ਸੀਐੱਚਸੀ ਵੇਰਕਾ ਆਉਣ ਤੇ ਐੱਸਐੱਮਓ ਡਾ. ਰਾਜ ਕੁਮਾਰ ਨੇ ਸਾਰੇ ਦੇ ਸਾਰੇ 104 ਆਰਟੀਪੀਸੀਆਰ ਸੈਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਦੀ ਪੇਸ਼ਟੀ ਕੀਤੀ।

ਸੀਐੱਚਸੀ ਵੇਰਕਾ 174 ਸੈਂਪਲ ਲਏ

ਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਨੇ ਕਿਹਾ ਕਿ ਨੋਡਲ ਅਫਸਰ ਗੁਰਬੀਰ ਸਿੰਘ ਅਤੇ ਐੱਮਐੱਲਟੀ ਰਜਿੰਦਰ ਸਿੰਘ ਦੇ ਅਧਾਰਿਤ ਟੀਮ ਨੇ 174 ਲੋਕਾਂ ਦੇ ਆਰਟੀਪੀਸੀਆਰ ਟੈਸਟ ਸੈਂਪਲ ਲੈ ਕੇ ਅੰਮਿ੍ਤਸਰ ਮੈਡੀਕਲ ਕਾਲਜ ਸਥਿਤ ਸਰਕਾਰੀ ਲੈਬਾਰਟਰੀ ਜਾਂਚ ਲਈ ਭੇਜੇ ਹਨ। ਉਨ੍ਹਾਂ ਕਿਹਾ ਕਿ ਉਕਤ ਟੈਸਟਾਂ ਦੀ ਰਿਪੋਰਟ 15 ਜੂਨ ਮੰਗਲਵਾਰ ਸੀਐੱਚਸੀ ਵੇਰਕਾ ਪਹੁੰਚ ਜਾਵੇਗੀ। ਜਦੋਂ ਕਿ 36 ਰੈਪਿਡ ਐਟੀਜਨ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਉਣ ਦੀ ਪੁਸ਼ਟੀ ਹੋਈ ਹੈ। ਐੱਸਐੱਮੳ ਰਾਜ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਇਕ ਦੂਸਰੇ ਤੋਂ ਦੋ ਗਜ਼ ਦੀ ਦੂਰੀ ਬਣਾਉਣੀ, ਮਾਸਕ ਨਾਲ ਨੱਕ ਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ, ਸਾਬਣ ਨਾਲ ਹੱਥ ਸਾਫ ਕਰਨੇ ਅਤੀ ਜ਼ਰੂਰੀ ਹਨ। ਆਪਣੀ ਵਾਰੀ ਆਉਣ 'ਤੇ ਵੈਕਸੀਨ ਲਵਾਉਣੀ ਜ਼ਰੂਰੀ ਹੈ।