ਦਿਲਬਾਗ ਸਿੰਘ ਰਾਣੇਵਾਲੀ, ਰਾਜਾਸਾਂਸੀ :ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਨੇ ਨੀਲੀ ਕ੍ਾਂਤੀ ਸਕੀਮ ਅਧੀਨ ਸਥਾਪਤ ਕੀਤੀ ਸੂਬੇ ਦੀ ਪਹਿਲੀ ਫਿਸ਼ ਫੀਡ ਮਿੱਲ ਦਾ ਉਦਘਾਟਨ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ ਵਿਖੇ ਕੀਤਾ ਤੇ ਐੱਨਐੱਫਡੀਬੀ ਹੈਦਰਾਬਾਦ ਵੱਲੋਂ ਪ੍ਾਪਤ ਵਿੱਤੀ ਸਹਾਇਤਾ ਨਾਲ ਮੱਛੀ ਪਾਲਕਾਂ ਨੂੰ 13 ਫਰਵਰੀ ਤੀਕ ਕੀਤੇ ਜਾ ਰਹੇ ਸਕਿੱਲ ਡਿਵੈਲਪਮੈਂਟ ਟ੍ੇਨਿੰਗ ਪ੍ੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਫਿਸ਼ ਫੀਡ ਮਿੱਲ ਨਾਲ ਮੱਛੀ ਪਾਲਕਾਂ ਨੂੰ ਬਾਜ਼ਾਰ ਨਾਲੋਂ ਸਸਤੀ ਤੇ ਮਿਆਰੀ ਮੱਛੀਆਂ ਲਈ ਖੁਰਾਕ ਮਿਲ ਸਕੇਗੀ। ਇਸ ਮੌਕੇ ਸਿੱਧੂ ਨੇ ਟ੍ੇਨਿੰਗ ਲੈਣ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਵਾਂ ਫਿਸ਼ ਪੌਂਡ ਬਣਾਉਣ ਲਈ 40 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫੀਡ ਮਿੱਲ ਦੇ ਚਾਲੂ ਹੋਣ ਨਾਲ ਮੱਛੀ ਪਾਲਕਾਂ ਨੂੰ ਸਰਕਾਰੀ ਤੌਰ 'ਤੇ ਫੀਡ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਨਵਾਂ ਫਿਸ਼ ਪੌਂਡ ਬਣਾਉਣ ਵਾਲੇ ਮੱਛੀ ਪਾਲਕਾਂ ਨੂੰ ਸਬਸਿਡੀ ਦੇ ਚੈੱਕ ਵੰਡੇ। ਸਿੱਧੂ ਨੇ ਮੱਛੀ ਪਾਲਣ ਵਿਭਾਗ ਵੱਲੋਂ ਜਾਰੀ ਕੀਤਾ ਫੋਲਡਰ ਰਿਲੀਜ਼ ਕੀਤਾ ਜਿਸ ਵਿਚ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੇ ਤਰੀਕੇ ਦੱਸੇ ਗਏ। ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ, ਮਦਨ ਮੋਹਨ ਨੇ ਦੱਸਿਆ ਕਿ ਇੱਥੇ ਚੱਲ ਰਹੇ 3 ਦਿਨਾਂ ਟ੍ੈਨਿੰਗ ਕੈਂਪ ਵਿਚ 50 ਮੱਛੀ ਪਾਲਣ ਦੇ ਧੰਦੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਟ੍ੇਨਿੰਗ ਦਿੱਤੀ ਜਾਵੇਗੀ। ਅੰਮਿ੍ਤਸਰ ਜ਼ਿਲ੍ਹੇ ਵਿਚ 2808 ਹੈਕਟੇਅਰ ਰਕਬਾ ਮੱਛੀ ਪਾਲਣ ਅਧੀਨ ਹੈ ਤੇ ਹੁਣ ਤੀਕ 522 ਵਿਅਕਤੀਆਂ ਨੂੰ ਟ੍ੇਨਿੰਗ ਦਿੱਤੀ ਜਾ ਚੁੱਕੀ ਹੈ।

ਮੱਛੀ ਪਾਲਣ ਦੇ ਸਹਾਇਕ ਡਾਇਰੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ ਵਿਖੇ 92 ਲੱਖ ਪੂੰਗ ਮੱਛੀ ਪਾਲਕਾਂ ਨੂੰ ਸਪਲਾਈ ਕੀਤਾ ਹੈ ਤੇ ਹੁਣ ਤੀਕ 700 ਸਿਧੇ ਤੌਰ 'ਤੇ ਅਤੇ 2800 ਵਿਅਕਤੀ ਅਸਿੱਧੇ ਤੌਰ 'ਤੇ ਮੱਛੀ ਪਾਲਣ ਰੁਜ਼ਗਾਰ ਅਧੀਨ ਹਨ। 41 ਕਿਸਾਨਾਂ ਨੂੰ 64 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਡਾ. ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ ਸੁਖਵਿੰਦਰ ਸਿੰਘ, ਦਲਜੀਤ ਸਿੰਘ ਮੱਛੀ ਪ੍ਸਾਰ ਅਫਸਰ, ਰਕੇਸ਼ ਚੰਦ ਸ਼ਰਮਾ, ਸ਼ਲਿੰਦਰਜੀਤ ਸਿੰਘ ਸ਼ੈਲੀ, ਦਵਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਫਸਰ ਹਾਜ਼ਰ ਸਨ।