ਮਨੋਜ ਕੁਮਾਰ, ਛੇਹਰਟਾ :

ਵਾਰਡ-84 ਦੇ ਇਲਾਕਾ ਪੁਰਾਣੀ ਲਾਲ ਮਿੱਲ 'ਚ ਇਕ ਘਰ ਵਿਚ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਫਾਇਰ ਬਿਗ੍ਰੇਡ ਦੇ ਐੱਸਐੱਫਓ ਜਸਪਾਲ ਸਿੰਘ ਨੇ ਮੌਕੇ 'ਤੇ ਪਹੰੁਚ ਕੇ ਦੱਸਿਆ ਕਿ ਪੁਰਾਣੀ ਲਾਲ ਮਿੱਲ ਇਲਾਕੇ ਦੇ ਇਕ ਘਰ 'ਚ ਕਿਸੇ ਦੀ ਮੌਤ ਹੋ ਜਾਣ 'ਤੇ ਪਰਿਵਾਰ ਵੱਲੋਂ ਕੁਆਰਟਰਾਂ ਦੇ ਵਿਹੜੇ 'ਚ ਗੈਸ ਆਦਿ 'ਤੇ ਰੋਟੀ ਬਣਾਈ ਜਾ ਰਹੀ ਸੀ। ਇਸ ਦੌਰਾਨ ਪਾਈਪ ਨੂੰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਉਹ ਆਪਣੇ ਮੁਲਾਜ਼ਮਾਂ ਨਾਲ ਮੌਕੇ 'ਤੇ ਫਾਇਰ ਬਿ੍ਗੇਡ ਦੀ ਗੱਡੀ ਲੈ ਕੇ ਪੁੱਜੇ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਂਆਂ ਹੋਣ ਕਰ ਕੇ ਅੱਗ ਬੁਝਾਉਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਇਹ ਅੱਗ ਰਾਕੇਸ਼ ਕੁਮਾਰ ਦੇ ਕੁਆਰਟਰ 'ਚ ਲੱਗੀ ਪਰ ਮੁਲਾਜ਼ਮਾਂ ਨੇ ਬੜੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ।