ਜੇਐੱਨਐੱਨ/ਬਲਜੀਤ ਸਿੰਘ ਬੱਲ, ਫਤਾਹਪੁਰ : ਗੇਟ ਹਕੀਮਾਂ ਥਾਣਾ ਤਹਿਤ ਪੈਂਦੇ ਝਬਾਲ ਰੋਡ ਸਥਿਤ ਆਨੰਦ ਵਿਹਾਰ 'ਚ ਸ਼ੁੱਕਰਵਾਰ ਦੁਪਹਿਰੇ ਡਰਾਈ ਫਰੂਟ ਦੇ ਪ੍ਰੋਸੈੱਸਿੰਗ ਯੂਨਿਟ 'ਚ ਇਕਦਮ ਅੱਗ ਲੱਗ ਗਈ। ਘਟਨਾ ਵਾਲੀ ਥਾਂ ਨੇੜੇ ਹੀ ਡਰਾਈ ਫਰੂਟ ਦਾ ਵੱਡਾ ਗੁਦਾਮ ਵੀ ਬਣਿਆ ਹੋਇਆ ਹੈ। ਅੱਗਜ਼ਨੀ ਵੇਲੇ ਯੂਨਿਟ ਬੰਦ ਸੀ। ਗੁਦਾਮ 'ਚੋਂ ਕਾਲਾ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਿਸ ਪ੍ਰਸ਼ਾਸਨ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਵਿਭਾਗ ਦੀਆਂ 4 ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚ ਗਈ।

ਮੌਕੇ 'ਤੇ ਮੌਜੂਦ ਸਤਨਾਮ ਸਿੰਘ ਨੇ ਦੱਸਿਆ ਕਿ ਦੁਪਹਿਰ ਨੂੰ ਉਹ ਕਿਸੇ ਕੰਮ ਲਈ ਘਰੋਂ ਨਿਕਲਾ ਸੀ ਤਾਂ ਉਸ ਨੇ ਦੇਖਿਆ ਕਿ ਡਰਾਈ ਫਰੂਟ ਦੇ ਪ੍ਰੋਸੈਸਿੰਗ ਯੂਨਿਟ 'ਚੋਂ ਧੂੰਆਂ ਨਿਕਲ ਰਿਹਾ ਹੈ। ਉਸ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

Posted By: Seema Anand