ਹਫ਼ਤੇ 'ਚ ਦੂਜਾ ਹਾਦਸਾ: ਸ਼ਟਰਿੰਗ ਡਿੱਗਣ ਤੋਂ ਬਾਅਦ ਹੁਣ ਗੁਰਦੁਆਰਾ ਸ਼ਹੀਦਗੰਜ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਪ੍ਰਬੰਧਕਾਂ ਤੇ ਸੰਗਤਾਂ ਨੇ ਮੁਸ਼ੱਕਤ ਨਾਲ ਪਾਇਆ ਕਾਬੂ
ਪ੍ਰਬੰਧਕਾਂ ਤੇ ਸੰਗਤਾਂ ਨੇ ਤੁਰੰਤ ਪਾਣੀ ਅਤੇ ਅੱਗ ਬੁਝਾਓ ਜੰਤਰਾਂ ਦੇ ਨਾਲ ਅੱਕ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਕੁਝ ਚਾਨਣੀਆਂ ਅਤੇ ਪੱਖੇ ਅੱਗ ਦੀ ਚਪੇਟ ਵਿੱਚ ਆ ਗਏ ਸਨ। ਕਿਸਮ ਵਰਨ ਸੜੀਆਂ ਹੋਈਆਂ ਚਾਨਣੀਆਂ ਅਤੇ ਪੱਖੇ ਬਦਲ ਕੇ ਨਵੀਆਂ ਚਾਨਣੀਆਂ ਲਗਾ ਦਿੱਤੀਆਂ ਗਈਆਂ ਹਨ।
Publish Date: Wed, 27 May 2026 03:38 PM (IST)
Updated Date: Wed, 27 May 2026 03:46 PM (IST)
ਅੰਮ੍ਰਿਤਪਾਲ ਸਿੰਘ : ਅੰਮ੍ਰਿਤਸਰ : ਅੰਮ੍ਰਿਤਸਰ ਸਥਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ । ਸੰਗਤ ਦੀ ਆਮਦ ਘੱਟ ਹੋਣ ਕਾਰਨ ਭਾਵੇਂ ਇਸ ਨਾਲ ਸੰਗਤ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਗੁਰਦੁਆਰਾ ਕੰਪਲੈਕਸ ਵਿੱਚ ਲੱਗੇ ਸ਼ਮਿਆਨੇ ਅਤੇ ਪੱਖਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਪ੍ਰਬੰਧਕਾਂ ਤੇ ਸੰਗਤਾਂ ਨੇ ਤੁਰੰਤ ਪਾਣੀ ਅਤੇ ਅੱਗ ਬੁਝਾਓ ਜੰਤਰਾਂ ਦੇ ਨਾਲ ਅੱਕ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਕੁਝ ਚਾਨਣੀਆਂ ਅਤੇ ਪੱਖੇ ਅੱਗ ਦੀ ਚਪੇਟ ਵਿੱਚ ਆ ਗਏ ਸਨ। ਕਿਸਮ ਵਰਨ ਸੜੀਆਂ ਹੋਈਆਂ ਚਾਨਣੀਆਂ ਅਤੇ ਪੱਖੇ ਬਦਲ ਕੇ ਨਵੀਆਂ ਚਾਨਣੀਆਂ ਲਗਾ ਦਿੱਤੀਆਂ ਗਈਆਂ ਹਨ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਬਿਜਲ ਦੇ ਸ਼ਾਰਟ ਕਰ ਇਹ ਅੱਗ ਲੱਗੀ ਹੈ । ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਹੋਰ ਹਾਦਸਾ ਨਾ ਵਾਪਰੇ ਉਸ ਲਈ ਵੀ ਯੋਗ ਪ੍ਰਬੰਧ ਕੀਤੇ ਜਾਣਗੇ । ਇੱਥੇ ਇਹ ਵੀ ਦੱਸਣ ਯੋਗ ਆ ਕਿ ਬੀਤੇ ਐਤਵਾਰ ਨੂੰ ਚੱਲ ਰਹੀ ਇਮਾਰਤ ਦੀ ਉਸਾਰੀ ਤੋਂ ਲੈਂਟਰ ਦੀ ਸ਼ਟਰਿੰਗ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਈਆਂ ਸਨ। ਇਸ ਹਫਤੇ ਦਾ ਇਹ ਦੂਸਰਾ ਹਾਦਸਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਾਪਰਿਆ ਹੈ।