ਪੱਤਰ ਪ੍ਰਰੇਰਕ, ਤਰਨਤਾਰਨ : ਅਣਪਛਾਤੇ ਵਿਅਕਤੀ ਵੱਲੋਂ ਝਾਂਸੇ 'ਚ ਰੱਖ ਕੇ ਖਾਤੇ 'ਚੋਂ ਵੀਹ ਹਜ਼ਾਰ ਰੁਪਏ ਕਢਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਜਿੰਦਰ ਕੁਮਾਰ ਗੁਲਾਟੀ ਪੁੱਤਰ ਮਹਿਲ ਸਿੰਘ ਵਾਸੀ ਆਦਰਸ਼ ਨਗਰ ਤਰਨਤਾਰਨ ਨੇ ਦੱਸਿਆ ਕਿ ਉਸ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਕਿ ਉਹ ਪੇਅ ਟੀਐੱਮ ਕਸਟਮਰ ਕੇਅਰ ਤੋਂ ਬੋਲ ਰਿਹਾ ਹੈ, ਜਿਸ ਨੇ ਖਾਤਾ ਬੰਦ ਹੋਣ ਦੀ ਚਿਤਾਵਨੀ ਦਿੰਦਿਆਂ ਕੇਵਾਈਸੀ ਕਰਵਾਉਣ ਲਈ ਕਿਹਾ, ਜਿਸ ਦੇ ਡਰ ਤੋਂ ਉਸ ਨੇ ਆਪਣੇ ਖਾਤੇ ਅਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਦੇ ਦਿੱਤੀ। ਬਿਨਾਂ ਕੋਈ ਓਟੀਪੀ ਮਿਲੇ ਉਸਦੇ ਖਾਤੇ 'ਚੋਂ ਉਕਤ ਵਿਅਕਤੀ ਨੇ 19 ਹਜ਼ਾਰ 999 ਰੁਪਏ ਕਢਵਾ ਲਏ। ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਕਿਹਾ ਕਿ ਮੁਲਜ਼ਮ ਦਾ ਸੁਰਾਗ ਲਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।