ਪੱਤਰ ਪ੍ਰਰੇਰਕ, ਤਰਨਤਾਰਨ : ਪਿੰਡ ਗਿੱਲ ਵੜੈਚ 'ਚ ਸਹੁਰੇ ਪਰਿਵਾਰ ਵੱਲੋਂ ਨੂੰਹ ਦੇ ਪੇਕੇ ਘਰ ਦਾਖਲ ਹੋ ਕੇ ਉਸਦੇ ਭਰਾ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ। ਜਦੋਂਕਿ ਉਨ੍ਹਾਂ ਦੇ ਘਰੋਂ ਨਕਦੀ ਤੇ ਗਹਿਣੇ ਵੀ ਚੋਰੀ ਕਰ ਲਏ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਵਲਜੀਤ ਕੌਰ ਪੁੱਤਰੀ ਸਵਿੰਦਰ ਸਿੰਘ ਵਾਸੀ ਗਿੱਲ ਵੜੈਚ ਨੇ ਕਿਹਾ ਕਿ ਉਸਦਾ ਵਿਆਹ ਬਿਕਰਮਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਟੀ ਨਾਲ ਹੋਇਆ ਸੀ। ਉਸਦਾ ਪਤੀ ਨਸ਼ੇ ਕਰਨ ਦਾ ਆਦੀ ਹੋਣ ਕਰ ਕੇ ਘਰ ਵਿਚ ਲੜਾਈ ਝਗੜਾ ਰਹਿਣ ਲੱਗਾ, ਜਿਸ ਤੋਂ ਤੰਗ ਹੋ ਕੇ ਉਹ ਆਪਣੇ ਪੇਕੇ ਘਰ ਆ ਗਈ। ਇਸ ਦੌਰਾਨ ਉਸਦੇ ਪਤੀ ਬਿਕਰਮਜੀਤ ਸਿੰਘ, ਸਹੁਰਾ ਮੇਜਰ ਸਿੰਘ, ਸੱਸ ਕੁਲਜੀਤ ਕੌਰ ਆਪਣੇ ਨਾਲ ਅੱਧਾ ਦਰਜਨ ਅਣਪਛਾਤੇ ਲੋਕ ਨਾਲ ਉਨ੍ਹਾਂ ਦੇ ਘਰ ਆਏ ਅਤੇ ਉਸਦੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਜਾਂਦੇ ਹੋਏ ਘਰੋਂ 35 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਕੇ ਲੈ ਗਏ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਪ੍ਰਦੁਮਣ ਸਿੰਘ ਨੇ ਦੱਸਿਆ ਕਿ ਮੁਕੱਦਮੇ ਵਿਚ ਉਕਤ ਲੋਕਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।