ਪ੍ਰਤਾਪ ਸਿੰਘ, ਤਰਨਤਾਰਨ

ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਤਿੰਨ ਲੜਕਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 16 ਲੱਖ ਰੁਪਏ ਠੱਗਣ ਵਾਲੇ ਤਿੰਨ ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਕੁਲਵਿੰਦਰਜੀਤ ਪੁੱਤਰ ਪਿ੍ਰਥੀਪਾਲ ਵਾਸੀ ਸ਼ਿਵਾ ਐਨਕਲੇਵ ਜੀਰਕਪੁਰ ਮੋਹਾਲੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਇੰਦਰਪ੍ਰਰੀਤ ਸਿੰਘ, ਹਰੀਸ਼ ਕੁਮਾਰ, ਸੋਨੂੰ ਸਿੰਘ ਵਾਸੀ ਫਤਿਆਬਾਦ ਨੇ ਉਨ੍ਹਾਂ ਦੇ ਤਿੰਨ ਲੜਕਿਆਂ ਨੂੰ ਵਿਦੇਸ਼ ਭੇਜਣ ਦੀ ਗੱਲ ਕਹੀ ਸੀ। ਇਸ ਬਦਲੇ ਉਨ੍ਹਾਂ ਤੋਂ ਉਕਤ ਲੋਕਾਂ ਨੇ 16 ਲੱਖ ਰੁਪਏ ਲੈ ਲਏ ਪਰ ਉਨ੍ਹਾਂ ਦੇ ਲੜਕਿਆਂ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਬਲਬੀਰ ਚੰਦ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।