<

p> ਜੇਐੱਨਐੱਨ, ਅੰਮਿ੍ਤਸਰ : ਸਦਰ ਥਾਣੇ ਦੀ ਪੁਲਿਸ ਨੇ ਮੁਸਤਫਾਬਾਦ ਵਿਚ ਮਹਿਲਾ ਦੀ ਮੌਤ ਦੇ ਮਾਮਲੇ ਵਿਚ ਗੁਆਂਢ ਵਿਚ ਰਹਿਣ ਵਾਲੀ ਰਾਜਬੀਰ ਕੌਰ ਉਰਫ ਰਜਨੀ ਦੇ ਖਿਲਾਫ ਗੈਰ ਇਰਾਦਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੁਲਜਮ ਦੀ ਗਿ੍ਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਮਾਮਲੇ ਵਿਚ ਕੁਲਵਿੰਦਰ ਕੌਰ ਦੀ ਪੋਸਟਮਾਰਟਮ ਰਿਪੋਰਟ ਦੇ ਉਕਤ ਐੱਫਆਈਆਰ ਦਰਜ ਕੀਤੀ ਗਈ ਹੈ। ਮੁਸਤਫਾਬਾਦ ਵਾਸੀ ਸੁਖਵਿੰਦਰ ਸਿੰਘ ਨੇ ਸਦਰ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਕੁਲਵਿੰਦਰ ਕੌਰ ਅਤੇ ਬੇਟੀ ਪੂਜਾ ਦੇ ਨਾਲ ਪਰਿਵਾਰ ਵਿਚ ਰਹਿੰਦੇ ਹਨ। ਮਿਹਨਤ ਮਜਦੂਰੀ ਕਰ ਕੇ ਸ਼ਾਮ ਨੂੰ ਘਰ ਆਉਂਦੇ ਹਨ, ਲੇਕਿਨ ਗੁਆਂਢ ਵਿਚ ਰਹਿਣ ਵਾਲੀ ਸੁਰਿੰਦਰ ਸਿੰਘ ਦੀ ਪਤਨੀ ਰਾਜਬੀਰ ਕੌਰ ਅਕਸਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਝਗੜਾ ਕਰਦੀ ਰਹਿੰਦੀ ਹੈ। 12 ਸਤੰਬਰ ਦੀ ਸਵੇਰੇ ਉਹ ਘਰ ਤੋਂ ਕੰਮ 'ਤੇ ਚਲੇ ਗਏ ਸਨ। ਇਸ ਵਿਚ ਉਕਤ ਮਹਿਲਾ ਨੇ ਉਨ੍ਹਾਂ ਦੀ ਬੇਟੀ ਅਤੇ ਪਤਨੀ ਦੇ ਨਾਲ ਵਿਵਾਦ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਗੱਲ ਹੱਥੋਪਾਈ 'ਤੇ ਆ ਗਈ ਅਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗ ਗਈਆਂ। ਜਦੋਂ ਉਹ ਰਾਤ ਨੂੰ ਘਰ ਪੁੱਜੇ ਤਾਂ ਉਨ੍ਹਾਂ ਦੀ ਪਤਨੀ ਦੀ ਹਾਲਤ ਖ਼ਰਾਬ ਸੀ। ਹਾਲਾਕਿ ਉਨ੍ਹਾਂ ਦੀ ਬੇਟੀ ਨੇ ਸਾਰੇ ਮਾਮਲੇ ਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ। ਕਿਸੇ ਤਰ੍ਹਾਂ ਕੁਲਵਿੰਦਰ ਕੌਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ 20 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਸੀ। ਹੁਣ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਪੁਲਿਸ ਨੇ ਰਾਜਬੀਰ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।