v> ਸਟਾਫ ਰਿਪੋਰਟਰ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਗੇਟ ਨੂੰ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਧਰਨਾਕਾਰੀਆਂ ਨੇ ਅੱਜ ਸਵੇਰੇ ਬੰਦ ਕਰ ਦਿੱਤਾ। ਦੁਪਹਿਰ ਦੇ ਖਾਣੇ ਦੇ ਸਮੇਂ ਜਦੋਂ ਮੁਲਾਜ਼ਮ ਲੰਗਰ ਛਕਣ ਲਈ ਬਾਹਰ ਜਾਣ ਲੱਗੇ ਤਾਂ ਧਰਨਾਕਾਰੀਆਂ ਦੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕਣ ਕਾਰਨ ਝਗੜਾ ਹੋ ਗਿਆ। ਸ਼੍ਰੋਮਣੀ ਕਮੇਟੀ ਤੇ ਧਰਨਾਕਾਰੀਆਂ 'ਚ ਲੰਮਾ ਸਮਾਂ ਝੜਪ ਹੋਈ। ਦਸਣਯੋਗ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਲੈ ਕੇ 14 ਸਤੰਬਰ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਆਪਸੀ ਝਗੜਾ ਹੋਇਆ ਸੀ।

Posted By: Seema Anand