ਮੌਜੂਦਾ ਪਲ 'ਚ ਜ਼ਿੰਦਗੀ ਜਿਉਣ ਦੀ ਕੀਤੀ ਅਪੀਲ

ਪੱਤਰ ਪ੍ਰਰੇਰਕ, ਅੰਮਿ੍ਤਸਰ : ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਪ੍ਰਰੀ ਪ੍ਰਰਾਇਮਰੀ ਵਿੰਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਾਲਾਨਾ ਸ਼ੋਅ 'ਜਸ਼ਨ' ਦੀ ਮੇਜ਼ਬਾਨੀ ਕੀਤੀ। ਸ਼ੋਅ ਜ਼ਿੰਦਗੀ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਜਿਉਣ ਦੇ ਦਰਸ਼ਨ 'ਤੇ ਅਧਾਰਿਤ ਸੀ, ਨੌਜਵਾਨ ਕਲਾਕਾਰਾਂ ਨੇ ਮੌਜੂਦਾ ਪਲ ਨੂੰ ਜਿਉਣ ਦੇ ਵਿਚਾਰਾਂ ਨੂੰ ਅਸਰਕਾਰ ਢੰਗ ਨਾਲ ਪੇਸ਼ ਕੀਤਾ ਅਤੇ ਜੀਵਨ ਨੂੰ ਤਿਉਹਾਰ ਦੇ ਤੌਰ 'ਤੇ ਮਨਾਉਣ ਲਈ ਪ੍ਰਦਰਸ਼ਨ ਕੀਤਾ। ਬਾਲ ਅਦਾਕਾਰਾਂ ਨੇ ਅਸਰਦਾਰ ਤਰੀਕੇ ਨਾਲ ਇਹ ਦਿਖਾਇਆ ਕਿ ਜ਼ਿੰਦਗੀ ਨੂੰ ਜਸ਼ਨ ਦੀ ਤਰ੍ਹਾਂ ਜਿਉਣਾ ਚਾਹੀਦਾ ਹੈ। ਸਪਰਿੰਗ ਡੇਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਸਪਰਿੰਗ ਡੇਲ ਐਜੂਕੇਸ਼ਨ ਸੁਸਾਇਟੀ ਦੇ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਇਨ੍ਹਾਂ ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਇਸ ਮੌਕੇ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ 'ਸਿੱਖਿਆ ਦਾ ਉਦੇਸ਼ ਸਿਰਫ਼ ਪੜ੍ਹਾਉਣਾ ਹੀ ਨਹੀਂ ਬਲਕਿ ਪ੍ਰਮਾਤਮਾ ਦੇ ਦਿੱਤੇ ਹੋਏ, ਇਸ ਜੀਵਨ ਦੀ ਕਦਰ ਕਰਨਾ ਸਿਖਾਉਣਾ ਵੀ ਹੈ। ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪਿ੍ਰੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ੋਅ ਇਸ ਵਿਚਾਰ 'ਤੇ ਅਧਾਰਿਤ ਸੀ ਕਿ ਜੀਵਨ ਅੱਗੇ ਵਧਦਾ ਰਹਿੰਦਾ ਹੈ ਅਤੇ ਜੀਵਨਧਾਰਾ ਨਾਲ ਚੱਲਦੇ ਰਹਿਣਾ ਜਾਂ ਪਿੱਛੇ ਰਹਿ ਜਾਣਾ ਵਾਲੇ ਮਨੁੱਖ ਦੀ ਆਪਣੀ ਨਿੱਜੀ ਚੋਣ ਹੁੰਦੀ ਹੈ। ਜਾਣਕਾਰੀ ਸਾਂਝੀ ਕਰਦਿਆਂ ਹੋਇਆ ਬਾਲ ਅਦਾਕਾਰਾਂ ਨੇ ਮਹੱਤਵਪੂਰਨ ਦਿਨਾਂ ਜਿਵੇਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ, ਵਿਸ਼ਵ ਸਿਹਤ ਦਿਵਸ ਅਤੇ ਬਾਲ ਦਿਵਸ ਨੂੰ ਮਨਾਉਣ ਦੀ ਮਹੱਤਤਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਸਾਨੂੰ ਆਪਣੇ ਉਦੇਸ਼ਾਂ ਨਾਲ ਜੁੜਿਆ ਰੱਖਦੇ ਹਨ। ਸ਼ੋਅ ਦੌਰਾਨ ਵਰਡ ਹੈਰੀਟੇਜ਼ ਦਿਵਸ ਨੂੰ ਵੀ ਦਰਸਾਇਆ ਗਿਆ ਤਾਂ ਜੋ ਸਕੂਲ ਵਲੋਂ ਵਿਰਾਸਤ ਦੀ ਸੰਭਾਲ ਸਬੰਧੀ ਕੀਤੇ ਜਾਂਦੇ ਯਤਨਾਂ ਬਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਸਾਂਝਾ ਕੀਤਾ ਜਾ ਸਕੇ।