ਪੱਤਰ ਪ੍ਰਰੇਰਕ, ਤਰਨਤਾਰਨ

ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਨੇ ਸਬ-ਡਵੀਜ਼ਨ ਸ਼ਹਿਰੀ ਤਰਨਤਾਰਨ 'ਚ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰੰਧਾਵਾ ਜੇਈ ਦੀ ਪ੍ਰਧਨਗੀ ਹੇਠ ਰੋਸ ਰੈਲੀ ਕੀਤੀ ਗਈ। ਇਸ ਮੌਕੇ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਬਿੱਲਾਂ ਤੇ ਬਿਜਲੀ ਬਿੱਲ 2020 ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਸੁਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਕਿਸਾਨਾਂ ਦੇ ਨਾਲ ਹਰ ਤਰ੍ਹਾਂ ਦਾ ਸਾਥ ਦਿੰਦੀ ਰਹੇਗੀ।

ਇਸ ਮੌਕੇ ਪ੍ਰਧਾਨ ਅਮਰਪ੍ਰਰੀਤ ਸਿੰਘ, ਹਰਭੇਜ ਸਿੰਘ ਪੰਨੂ, ਇੰਜੀ: ਨਰਿੰਦਰ ਸਿੰਘ ਐੱਸਡੀਓ, ਦਿਲਬਾਗ ਸਿੰਘ ਰੰਧਾਵਾ ਜੇਈ, ਮੇਜਰ ਸਿੰਘ, ਗੁਰਪ੍ਰਰੀਤ ਸਿੰਘ ਨੂਰਦੀਨ, ਪਿ੍ਰਤਪਾਲ ਸਿੰਘ ਆਰਏ, ਬਲਜਿੰਦਰ ਸਿੰਘ ਹੈੱਡ ਕੈਸ਼ੀਅਰ, ਹਰਪ੍ਰਰੀਤ ਸਿੰਘ, ਜਗਪ੍ਰਰੀਤ ਸਿੰਘ, ਮਨਪ੍ਰਰੀਤ ਸਿੰਘ, ਅਸ਼ੋਕ ਕੁਮਾਰ, ਜਸਪਾਲ ਸਿੰਘ, ਸਰਮੈਲ ਸਿੰਘ, ਰਜਿੰਦਰ ਸਿੰਘ ਵੀ ਹਾਜਰ ਸਨ।