ਰਮੇਸ਼ ਰਾਮਪੁਰਾ/ਬਲਜੀਤ ਬੱਲ, ਅੰਮ੍ਰਿਤਸਰ : ਭਗਤਾਂਵਾਲਾ ਦੀ ਪ੍ਰਸਿੱਧ ਦਾਣਾ ਮੰਡੀ 'ਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਰਵਾਈ ਗਈ ਮਹਾ ਰੈਲੀ ਕਮੇਟੀ ਦੇ ਸੂਬਾ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਹੋਈ ਤੇ ਇਸ ਰੈਲੀ 'ਚ ਕਿਸਾਨ ਭਾਈਚਾਰਾ ਟਰਾਲੀ ਟਰੈਕਟਰ, ਮੋਟਰਸਾਈਕਲ ਤੇ ਬੱਸਾਂ ਰਾਹੀ ਵੱਡੀ ਗਿਣਤੀ 'ਚ ਕਿਸਾਨਾ, ਆੜਤੀਆਂ, ਮਜਦੂਰਾ, ਪੱਲੇਦਾਰਾਂ ਤੋਂ ਇਲਾਵਾ ਨੋਜਵਾਨਾ, ਬੀਬੀਆਂ ਆਦਿ ਨੇ ਸ਼ਮੂਲੀਅਤ ਕੀਤੀ। ਕਿਸਾਨ ਅੰਦੋਲਨ 'ਚ ਹੁਣ ਤਕ ਭੇਟ ਚੜ੍ਹਨ ਵਾਲੇ ਕਿਸਾਨਾਂ ਨੂੰ 2 ਮਿੰਟ ਦਾ ਮੋਨ ਧਾਰ ਕੇ ਮਹਾ ਰੈਲੀ ਰਾਹੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਹਜ਼ਾਰਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਲਖਵਿੰਦਰ ਸਿੰਘ ਵਰਿਆਮ, ਗੁਰਬਚਨ ਸਿੰਘ ਚੱਬਾ ਆਦਿ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨੀ ਵਿਰੁੱਧ ਪਾਸ ਕੀਤੇ ਗਏ ਬਿੱਲਾਂ ਨੂੰ ਰੱਦ ਕਰਵਾਉਣ ਲਈ ਭੜਾਸ ਕੱਢੀ ਤੇ ਕੇਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਵਰਗ ਨੂੰ ਪੂਰੀ ਤਰ੍ਹਾਂ ਰੋਲ ਦਿੱਤਾ ਹੈ। ਕਿਸਾਨਾ ਵੱਲੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਬੁਲੰਦ ਕੀਤੀ ਆਵਾਜ਼ ਅੱਜ ਵੀ ਜਾਰੀ ਹੈ ਤੇ ਜਿੰਨਾ ਚਿਰ ਤਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ ਤਕ ਕੇਦਰ ਸਰਕਾਰ ਵੱਲੋ ਸੰੰਘਰਸ਼ ਜਾਰੀ ਰੱਖੇ ਜਾਣਗੇ। ਕਮੇਟੀ ਦੇ ਆਗੂ ਸਵਰਨ ਪੰਧੇਰ ਨੇ ਕਿਹਾ ਕਿ ਫਸਲਾ ਤੇ ਨਸਲਾ ਬਚਾਉਣ ਲਈ ਕਿਸਾਨ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਰਿਵਾਰਾ ਸਣੇ ਕਿਸਾਨਾਂ ਨੇ ਰੈਲੀ ਨੂੰ ਮਹਾ ਰੈਲੀ ਬਣਾਉਣ 'ਚ ਜੋ ਅਹਿਮ ਭੂਮਿਕਾ ਨਿਭਾਈ ਹੈ ਚੇਤਿਆ 'ਚ ਵਸਾ ਕੇ ਰੱਖੀ ਜਾਵੇਗੀ। ਕਿਸਾਨਾ ਦੇ ਠਾਠਾਂ ਮਾਰਦੇ ਇਕੱਠ ਨੇ ਸਿੱਧ ਕੀਤਾ ਹੈ ਕਿ ਕਿਸਾਨ ਏਕਤਾ ਮਜ਼ਬੂਤ ਹੀ ਨਹੀ, ਮਹਾ ਮਜਬੂਤ ਹੈ।


ਬੁਲਾਰਿਆ ਨੇ ਕਿਹਾ ਕਿ ਕੋਰੋਨਾ ਦੀ ਆੜ 'ਚ ਕੇਦਰ ਸਰਕਾਰ ਸਰਕਾਰੀ ਅਦਾਰਿਆ ਨੂੰ ਵੇਚਣ ਦੀਆ ਗੋਦਾਂ ਗੁੰਦ ਰਹੀ ਹੈ ਤੇ ਲੋਕਾਂ ਨੂੰ ਸ਼ਰੇਆਮ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਪੰਜਾਬ 'ਚ ਯੂਪੀ ਬਿਹਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਜਿਸ ਨੂੰ ਪੰਜਾਬੀ ਕਦੇ ਵੀ ਸਫਲ ਨਹੀ ਹੋਣ ਦੇਣਗੇ। ਸਰਕਾਰ ਧਰਮ ਦੇ ਨਾਮ ਤੇ ਲੋਕਾ ਨੂੰ ਭੜਕਾ ਕੇ ਅੰਦੋਲਨ ਨੂੰ ਢਾਹਾਂ ਲਾਉਣ ਦਾ ਕੰਮ ਕਰ ਰਹੀ ਹੈ ਪਰ ਉਹ ਸਾਰੇ ਧਰਮਾਂ ਦੇ ਲੋਕ ਇਕਮੁੱਠ ਹੋ ਕੇ ਇਸ ਅੰਦੋਲਨ ਨੂੰ ਸਫਲ ਬਣਾਉਣ 'ਚ ਮੋਹਰੀ ਰੋਲ ਨਿਭਾਉਣਗੇ। ਕੇਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਰਮ ਦੀ ਰਾਜਨੀਤੀ ਛੱਡ ਕੇ ਸਹੀ ਮੁੱਦੇ 'ਤੇ ਆਉਣ ਤੇ ਕਾਲੇ ਕਾਨੂੰਨ ਰੱਦ ਕਰਨ। ਜ਼ਿਕਰਯੋਗ ਹੈ ਕਿ ਇਸ ਮਹਾ ਰੈਲੀ 'ਚ ਔਰਤਾ ਦੇ ਵੱਡੇ ਕਾਫਲੇ ਬੱਚਿਆ ਸਣੇ ਸ਼ਾਮਲ ਹੋਏ। ਪੁਲਿਸ ਪ੍ਰਸਾਸ਼ਨ ਵੱਲੋ ਇਸ ਰੈਲੀ ਨੂੰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ।

ਕਿਸਾਨਾਂ ਨੇ ਹੱਕਾਂ ਖਾਤਰ ਪਾਬੰਧੀ ਦੀ ਨਹੀ ਕੀਤੀ ਪ੍ਰਵਾਹ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋ ਬੇਸ਼ੱਕ ਰੈਲੀਆਂ ਤੇ ਧਰਨਿਆਂ ਸਬੰਧੀ ਪਾਬੰਧੀ ਦੇ ਹੁਕਮ ਲਾਗੂ ਕੀਤੇ ਹੋਏ ਹਨ ਪਰ ਆਪਣੀਆਂ ਹੱਕੀ ਮੰਗਾਂ ਖਾਤਰ ਜਿਲ੍ਹੇ ਭਰ 'ਚੋ ਪਰਿਵਾਰਾ ਸਣੇ ਪਹੁੰਚੇ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਇਸ ਮਹਾ ਰੈਲੀ 'ਚ ਸ਼ਿਰਕਤ ਕੀਤੀ।

Posted By: Sarabjeet Kaur