ਮਦਨ ਲਾਲ, ਸ਼ਾਹਬਾਜਪੁਰ ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਗੁਰੂ ਅਰਜਨ ਦੇਵ ਦੀ ਮੀਟਿੰਗ ਨਿੱਕੀ ਮਾਣੋਚਾਹਲ ਦੇ ਗੁਰਦੁਆਰਾ ਬਾਬਾ ਵੀਰਮ ਦੇ ਸਥਾਨ ਤੇ ਜ਼ੋਨ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਕੇਂਦਰ ਸਰਕਾਰ ਦੀਆਂ ਨੀਤੀਆਂ, ਧਾਰਾ 370, 35ਏ ਖ਼ਤਮ ਕਰਨ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਤਰਨਤਾਰਨ, ਦਿਆਲਪੁਰਾ ਰੋਡ ਪੂਰੀ ਤਰ੍ਹਾਂ ਜਾਮ ਕਰ ਕੇ ਕਿਸਾਨ ਮਜ਼ਦੂਰਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਰੀ ਵੀ ਕੀਤੀ।

ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਪਲਾਸੌਰ, ਸਲਵਿੰਦਰ ਸਿੰਘ ਡਾਲੇਕੇ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਦੂਸਰੇ ਕਾਰਜਕਾਲ ਦੌਰਾਨ ਖੇਤੀ ਮੰਡੀ ਤੋੜ ਕੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਜਾ ਰਹੀ ਹੈ। ਜਿਸ ਨਾਲ ਕਰਜ਼ੇ 'ਚ ਦੱਬੇ ਕਿਸਾਨਾਂ ਦੀ ਹਾਲਤ ਹੋਰ ਮਾੜੀ ਹੋਵੇਗੀ। ਕਿਸਾਨਾਂ ਨੂੰ ਰਮੀਨਾਂ ਤੋਂ ਪਾਸੇ ਕਰ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਗੁਰਮੇਜ ਸਿੰਘ ਰੂੜੇਆਸਲ, ਅਨੂਪ ਸਿੰਘ ਚੁਤਾਲਾ, ਜਗੀਰ ਸਿੰਘ, ਅਮਰੀਕ ਸਿੰਘ ਜੰਡੋਕੇ, ਮੰਗਲ ਸਿੰਘ ਨੰਦਪੁਰ, ਜੱਸਾ ਸਿੰਘ, ਸਰਵਣ ਸਿੰਘ ਵਲੀਪੁਰ, ਜਗਤਾਰ ਸਿੰਘ ਖੱਬੇ, ਕੁਲਦੀਪ ਸਿੰਘ ਬੁੱਘਾ, ਗੁਰਮੇਜ ਸਿੰਘ, ਸਤਨਾਮ ਸਿੰਘ ਖਹਿਰੇ, ਕੁਲਵਿੰਦਰ ਕੌਰ, ਵਲੀਪੁਰ, ਗੁਰਵਿੰਦਰ ਕੌਰ, ਮਨਦੀਪ ਕੌਰ, ਬਾਬਾ ਮਾਨ ਸਿੰਘ ਆਦਿ ਹਾਜ਼ਰ ਸਨ।