ਰਵੀ ਖਹਿਰਾ, ਖਡੂਰ ਸਾਹਿਬ

ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਸਿਹਤ ਪਿਛਲੇ ਕੁਝ ਦਿਨ ਤੋਂ ਠੀਕ ਨਾ ਹੋਣ ਕਰ ਕੇ ਵੱਖ ਵੱਖ ਸ਼ਖਸੀਅਤਾਂ ਉਨ੍ਹਾਂ ਦਾ ਹਾਲ ਜਾਨਣ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ, ਨਵਦੀਪ ਸਿੰਘ ਬੱਲ ਉਨ੍ਹਾਂ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਮੰਨਾ ਦੀ ਸਿਹਤ ਦਾ ਹਾਲ ਜਾਣਿਆ।

ਇਸ ਮੌਕੇ ਸਾਬਕਾ ਚੇਅਰਮੈਨ ਰਣਜੀਤ ਸਿੰਘ, ਮਾਝਾ ਜੋਨ ਦੇ ਜਰਨਲ ਸਕੱਤਰ ਹਰਜੀਤ ਸਿੰਘ ਮੀਆਂਵਿੰਡ, ਹੈਪੀ ਖੱਖ ਪੀਏ, ਸਾਬਕਾ ਸਰਪੰਚ ਪਲਵਿੰਦਰ ਸਿੰਘ ਮੀਆਂਵਿੰਡ, ਜਸਵੰਤ ਸਿੰਘ ਡਿੰਪੀ, ਜਗੀਰ ਸਿੰਘ ਖੱਖ, ਸਾਬਕਾ ਥਾਣੇਦਾਰ ਹੀਰਾ ਸਿੰਘ ਜਵੰਦਪੁਰ, ਜਸ ਭੋਰਸ਼ੀ ਆਦਿ ਹਾਜਰ ਸਨ।