<

p> ਜੇਐੱਨਐੱਨ, ਅੰਮਿ੍ਤਸਰ : ਨਗਰ ਨਿਗਮ ਵੱਲੋਂ ਵਿਭਾਗੀ ਵਿਵਸਥਾਵਾਂ ਨੂੰ ਦਰੁਸਤ ਕਰਨ ਲਈ ਸਥਾਨਕ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਕਮਿਸ਼ਨਰ ਵਲੋਂ ਕੀਤੇ ਗਏ ਵਿਭਾਗੀ ਤਬਾਦਲਿਆਂ ਵਿਚ ਏਟੀਪੀ ਸੰਜੀਵ ਦੇਵਗਨ ਦਾ ਆਪਸੀ ਤਬਾਦਲਾ ਵਰਿੰਦਰ ਮੋਹਨ ਸਹਾਇਕ ਟਾਊਨ ਪਲਾਨਰ ਦੇ ਨਾਲ ਕੀਤਾ ਗਿਆ ਹੈ। ਇਸੇ ਤਰ੍ਹਾਂ ਅਮਲਾ ਕਲਰਕ ਸਿਮਰਨਜੀਤ ਸਿੰਘ ਆਪਣੇ ਮੌਜੂਦਾ ਕੰਮ ਦੇ ਨਾਲ ਪਿ੍ਰੰਟ ਅਮਲਾ ਕਲਰਕ ਸਿਵਲ ਦੀ ਸੀਟ ਦਾ ਕੰਮ ਵੀ ਕਰਨਗੇ। ਅਮਲਾ ਕਲਰਕ ਨਿਤਿਨ ਚੰਡੋਕ ਨੂੰ ਅਲਾਟ ਕੀਤਾ ਗਿਆ। ਹਾਊਸ ਟੈਕਸ ਅਤੇ ਭੂਮੀ ਵਿਭਾਗ ਦੀ ਅਮਲਾ ਸ਼ਾਖਾ ਦਾ ਕਲਰਕ ਅਕਸ਼ੇ ਜੋਸ਼ੀ ਨੂੰ ਅਲਾਟ ਕੀਤਾ ਕੀਤਾ ਗਿਆ ਹੈ। ਲਾਇਬ੍ਰੇਰੀ ਦੇ ਅਮਲਾ ਸ਼ਾਖਾ ਦਾ ਕੰਮ ਨਿਤਿਨ ਚੰਡੋਕ ਕਰਨਗੇ। ਨਿਗਮ ਕਮਿਸ਼ਨਰ ਨੇ ਸਾਰੇ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਮੰਗਲਵਾਰ ਸਵੇਰੇ 11 ਵਜੇ ਤਕ ਆਪਣੇ ਨਵੇਂ ਵਿਭਾਗਾਂ ਵਿਚ ਆਪਣੀ ਡਿਊਟੀ 'ਤੇ ਹਾਜ਼ਰੀ ਨੂੰ ਯਕੀਨੀ ਬਣਾਉਣ। ਇਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਵਿਭਾਗਾਂ ਵਲੋਂ ਫਾਰਿਗ ਹੋਣ ਸਬੰਧੀ ਵੱਖ ਤੌਰ 'ਤੇ ਆਦੇਸ਼ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਉਹ ਦੋ ਦਿਨਾਂ ਵਿਚ ਆਪਣੀ ਨਵੀਂ ਸੀਟ ਦਾ ਚਾਰਜ ਨਹੀਂ ਲੈਣਗੇ ਤਾਂ ਉਨ੍ਹਾਂ ਦੇ ਖਿਲਾਫ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਡਾ. ਮਨੀਸ਼ ਸ਼ਰਮਾ ਦੀ ਡਿਊਟੀ ਲਗਾਈ ਗਈ ਹੈ। ਇਸ ਤਬਦੀਲੀ ਵਿਚ ਇੰਸਪੈਕਟਰ ਜਗਜੀਤ ਸਿੰਘ ਨੂੰ ਅਸਟੇਟ ਵਲੋਂ ਇਸ਼ਤਿਹਾਰ, ਕਲਰਕ ਹਰਪ੍ਰਰੀਤ ਸਿੰਘ ਸਿਹਤ ਤੋਂ ਲੇਖਾ ਸ਼ਾਖਾ, ਨੀਰਜ ਕੁਮਾਰ ਸਿਹਤ ਵਿਭਾਗ ਤੋਂ ਬਾਗਵਾਨੀ, ਹੈਪੀ ਅਤੇ ਸਤਿਆਨੰਦ ਸਿਹਤ ਤੋਂ ਪ੍ਰਰਾਪਰਟੀ ਟੈਕਸ ਸੈਂਟਰ ਆਦਿ ਦਾ ਕੰਮ ਦੇਖਣਗੇ।