ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ-ਮਟੋਲ ਕਰਨ ਦੀ ਨੀਤੀ ਕਾਰਨ ਬਿਜਲੀ ਮੁਲਾਜ਼ਮਾਂ ਵਿਚ ਸਖ਼ਤ ਰੋਸ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਈਸਟ ਡਵੀਜਨ ਪ੫ਧਾਨ ਗੁਰਵੰਤ ਸਿੰਘ ਨੇ ਬਿਜਲੀ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਟਿੰਗਾਂ ਦੌਰਾਨ ਮੰਨੀਆਂ ਗਈਆਂ ਮੰਗਾਂ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ 'ਤੇ ਪੇਅ ਬੈਂਡ ਲਾਗੂ ਕਰਨਾ, ਡੀਏ ਦੀਆਂ ਕਿਸ਼ਤਾਂ, ਠੇਕੇ 'ਤੇ ਰੱਖੇ ਗਏ ਇਕ ਹਜ਼ਾਰ ਲਾਈਨਮੈਨਾਂ/ਐੱਸਐੱਸਏ ਕਰਮਚਾਰੀਆਂ ਨੂੰ ਨਵੇਂ ਭਰਤੀ ਕੀਤੇ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਘਰੇਲੂ ਵਰਤੋਂ ਲਈ ਯੂੁਨਿਟਾਂ ਵਿਚ ਛੋਟ ਦੇਣਾ ਆਦਿ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ 16 ਜਨਵਰੀ ਨੂੰ ਬਾਰਡਰ ਜ਼ੋਨ ਪੱਧਰ 'ਤੇ ਕੀਤੀ ਜਾ ਰਹੀ ਕਨਵੈਨਸ਼ਨ ਵਿਚ ਵੱਧ ਤੋਂ ਵੱਧ ਕਰਮਚਾਰੀ ਸ਼ਮੂਲੀਅਤ ਕਰਨਗੇ। ਪੰਜਾਬ ਪੱਧਰ 'ਤੇ ਮੁੱਖ ਦਫਤਰ ਸਾਹਮਣੇ 11 ਫਰਵਰੀ ਤੋਂ 15 ਫਰਵਰੀ ਤਕ ਹੜਤਾਲ ਕੀਤੀ ਜਾਵੇਗੀ। ਇਸ ਸਮੇਂ ਪ੫ਮੁੱਖ ਬਾਬਾ ਅਮਰਜੀਤ ਸਿੰਘ ਮੀਤ ਪ੫ਧਾਨ ਪੰਜਾਬ, ਇਕਬਾਲ ਸਿੰਘ ਜੇਈ, ਕੁਲਜਿੰਦਰ ਸਿੰਘ ਜੇਈ, ਸੁਚਪਾਲ ਸਿੰਘ ਕੋਟਲਾ, ਜਸਪਾਲ ਸ਼ਰਮਾ, ਗੋਪਾਲ ਸਿੰਘ, ਰਣਜੀਤ ਸਿੰਘ ਪ੫ਕਾਸ਼ ਸਿੰਘ, ਰਜੇਸ਼ ਕੁਮਾਰ ਜੇਈ, ਪਲਵਿੰਦਰ ਸਿੰਘ ਪੰਨੂੰ, ਮਨਜੀਤ ਸਿੰਘ, ਗੁਰਬਖਸ਼ ਸਿੰਘ, ਸਤਪਾਲ ਸਿੰਘ ਜੋਰਾਵਾਰ ਸਿੰਘ, ਗੁਰਮੀਤ ਸਿੰਘ ਆਦਿ ਨੇ ਸੰਬੋਧਨ ਕੀਤਾ।