ਰਾਜਨ ਮਹਿਰਾ, ਅੰਮ੍ਰਿਤਸਰ : ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਇਕ ਹੰਗਾਮੀ ਮੀਟਿੰਗ ਹਿੰਦੂ ਨੇਤਾ ਪ੍ਰਦੀਪ ਜੱਟ ਤੇ ਕੋਸ਼ਲ ਕੁਮਾਰ ਸ਼ਰਮਾ ਦੀ ਅਗਵਾਈ 'ਚ ਸ਼ਕਤੀ ਨਗਰ ਚੌਂਕ ਵਿਖੇ ਕੀਤੀ ਗਈ, ਜਿਸ 'ਚ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ, ਬਲਦੇਵ ਭਾਰਦਾਵਾਜ, ਪਵਨ ਵਰਮਾ, ਵਿਕਰਮ ਗੰਦੋਤਰਾ, ਗਣੇਸ਼ ਕੁਮਾਰ ਹੈਪੀ, ਹਰਦੀਪ ਸ਼ਰਮਾ, ਸੋਰਵ ਅਰੋੜਾ, ਵਿਵੇਕ ਅਰੋੜਾ, ਅਮਿਤ ਚੱਢਾ, ਅਨਿਲ ਟੰਡਨ, ਰਮਨ ਭੱਲਾ, ਰਾਹੁਲ ਅਰੋੜਾ, ਰੋਹਿਤ ਅਰੋੜਾ, ਕਮਲ ਕੁਮਾਰ, ਪੱਲਵ ਜੱਟ, ਸੁਭਾਸ਼ ਭਗਤ, ਯੁਵਰਾਜ ਪਹਿਲਵਾਨ, ਸੂਰਜ ਗੋਸਾਈ, ਮਨੋਜ ਡਿਪਟੀ ਸ਼ਾਮਿਲ ਹੋਏ।


ਹਿੰਦੂ ਨੇਤਾਵਾਂ ਨੇ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਹਿੰਦੂ ਸਮਾਜ ਦੇ ਲੋਕਾਂ ਨਾਲ ਹੋ ਰਹੇ ਅੱਤਿਆਚਾਰ ਤੇ ਲਗਾਤਾਰ ਹਿੰਦੂ ਨੇਤਾਵਾਂ 'ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਹੀ ਸੁਧੀਰ ਕੁਮਾਰ ਸੂਰੀ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਿਆਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਰੇ ਨੇਤਾਵਾਂ ਦੀ ਸਹਿਮਤੀ ਦੇ ਨਾਲ ਵੱਖ-ਵੱਖ ਮੁੱਦਿਆ 'ਤੇ ਵਿਚਾਰ ਕਰਦੇ ਹੋਏ ਫੈਂਸਲੇ ਲਏ ਗਏ ਹਨ ਕਿ ਹਿੰਦੂ ਧਰਮ ਦੀ ਰੱਖਿਆ ਕਰਨ ਤੇ ਹਿੰਦੂ ਸਮਾਜ ਦੇ ਲੋਕਾਂ ਨਾਲ ਅੱਤਿਆਚਾਰ ਕਰਨ ਵਾਲੇ ਅਨਸਰਾਂ ਖਿਲਾਫ ਸਖ਼ਤ ਉਪਰਾਲੇ ਕੀਤੇ ਜਾਣਗੇ ਤੇ ਹਿੰਦੂ ਸਮਾਜ ਦੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਨੇਤਾ ਸੁਧੀਰ ਸੂਰੀ 'ਤੇ ਹੋਏ ਹਮਲੇ ’ਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਕ ਵਿਅਕਤੀ ਅਜੇ ਵੀ ਫ਼ਰਾਰ ਹੈ, ਜੇਕਰ ਜਲਦ ਤੋਂ ਜਲਦ ਵਿਅਕਤੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੱਤ ਦਿਨ ਬਾਅਦ ਸੁਧੀਰ ਕੁਮਾਰ ਸੂਰੀ ਵੱਲੋਂ ਭੰਡਾਰੀ ਪੁਲ 'ਤੇ ਮਰਨ ਸਮੇਂ ਤੇ ਬੈਠਕ ਦੇ ਕੀਤੇ ਗਏ ਐਲਾਨ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾਾ।


ਹਿੰਦੂ ਨੇਤਾਵਾਂ ਨੇ ਕਿਹਾ ਕਿ ਹਿੰਦੂ ਧਰਮ ਦਾ ਅਪਮਾਨ ਕਰਨ ਵਾਲੇ ਅਨਸਰਾਂ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ਾ ਰੱਚਣ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਹਿੰਦੂ ਨੇਤਾ ਪਿੱਛਲੇ ਲੰਮੇਂ ਸਮੇਂ ਤੋਂ ਅੱਤਵਾਦ ਤੇ ਖਾਲਿਸਤਾਨ ਖਿਲਾਫ ਲੜਾਈਆਂ ਲੜਦੇ ਆ ਰਹੇ ਹਨ, ਉਨ੍ਹਾਂ ਹਿੰਦੂ ਨੇਤਾਵਾਂ ਦੀ ਸੁਰੱਖਿਆਂ ਯਕੀਨੀ ਬਨਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 'ਚ ਮੌਜੂਦਾ ਸਰਕਾਰ ਵੱਲੋਂ ਵੀ ਹਿੰਦੂ ਨੇਤਾਵਾਂ ਦੀ ਸੁਰੱਖਿਆਂ ਨੂੰ ਲੈ ਕੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ ਤੇ ਹਿੰਦੂ ਸਮਾਜ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Posted By: Sarabjeet Kaur