ਪੱਤਰ ਪ੍ਰਰੇਰਕ, ਹਰੀਕੇ ਪੱਤਣ : ਪਾਵਰਕਾਮ ਦੇ ਹਰੀਕੇ ਸਬ ਸਟੇਸ਼ਨ ਤੋਂ ਚੱਲਦੇ ਵੱਖ-ਵੱਖ ਫੀਡਰਾਂ ਦੀ ਮੁਰੰਮਤ ਕਾਰਨ ਕੱਲ ਸਵੇਰੇ 9 ਤੋਂ ਸ਼ਾਮ 5 ਤਕ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ ਨਰਿੰਦਰ ਸਿੰਘ ਨੇ ਕਿਹਾ ਕਿ ਹਰੀਕੇ ਸਬ ਸਟੇਸ਼ਨ ਤੋਂ ਚੱਲਦੇ ਹਰੀਕੇ ਹੈੱਡ ਵਰਕਸ ਫੀਡਰ ਅਤੇ ਆਰਮੀ ਟਾਵਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਬਿਜਲੀ ਯੰਤਰਾਂ ਦੀ ਮੁਰੰਮਤ ਦਾ ਕੰਮ ਬੀਤੇ ਕਾਫ਼ੀ ਸਮੇਂ ਤੋਂ ਲਟਕਦਾ ਆ ਰਿਹਾ ਸੀ, ਜਿਸ ਨੂੰ ਕੱਲ ਸ਼ਾਮ ਤਕ ਨਿਪਟਾ ਲਿਆ ਜਾਵੇਗਾ।