ਵਿਨੋਦ ਕੁਮਾਰ, ਨੰਗਲੀ : ਸ੍ਰੀ ਦੁਰਗਾ ਪੂਜਾ ਮਹਾਉਤਸਵ ਰਾਮ ਨਗਰ ਕਾਲੋਨੀ ਮਜੀਠਾ ਰੋਡ ਬਾਈਪਾਸ ਵਿਖੇ ਪ੍ਰਧਾਨ ਪ੍ਰਵਾਸੀ ਵਿੰਗ ਤੇ ਸਰਪੰਚ ਕਮਲ ਕੁਮਾਰ ਬੰਗਾਲੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 4 ਤੋਂ 8 ਅਕਤੂਬਰ ਤਕ 21ਵੀਂ ਸਾਲਾਨਾ ਵਿਸ਼ਾਲ ਦੁਰਗਾ ਪੂਜਾ ਸ਼ਰਧਾ ਤੇ ਧੂਮਧਾਮ ਨਾਲ ਕਰਵਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਕਮਲ ਕੁਮਾਰ ਬੰਗਾਲੀ ਨੇ ਦੱਸਿਆ ਕਿ 9 ਅਕਤੂਬਰ ਨੂੰ ਮੂਰਤੀ ਵਿਸਰਜਨ ਕੀਤਾ ਜਾਵੇਗਾ ਤੇ ਬੰਗਾਲ ਤੋਂ ਪਹੁੰਚ ਰਹੇ ਕਲਾਕਾਰਾਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਹੋਰ ਪ੍ਰਮੱਖ ਸ਼ਖਸੀਅਤਾਂ ਪਹੁੰਚ ਰਹੀਆਂ ਹਨ।

ਇਸ ਮੌਕੇ ਪ੍ਰਦੀਪ ਕੁਮਾਰ, ਅਚਿੰਤ ਕੁਮਾਰ, ਮਿੰਟੂ, ਮਦਨ ਸਰਕਾਰ, ਮਦਨ, ਬਾਬੂ, ਬਿਸ਼ਾਨ, ਬਾਚੂ, ਜਗਦੀਸ਼, ਨੀਲ ਕਮਲ, ਅਨੰਦ, ਦੀਪਕ, ਸੁਦੇਵ, ਸੰਪਣ, ਬੱਬਲੂ, ਸੀਤਾ ਰਾਮ ਆਦਿ ਹਾਜ਼ਰ ਸਨ।