ਜਾ.ਸ.ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਸਵੇਰੇ ਇੰਡੀਗੋ ਦੀ ਉਡਾਣ ਦਿੱਲੀ ਲਈ ਨਾ ਰਵਾਨਾ ਹੋਣ ਕਾਰਨ ਕਰੀਬ 150 ਯਾਤਰੀ 4 ਘੰਟੇ ਤੱਕ ਪ੍ਰੇਸ਼ਾਨ ਰਹੇ। ਜਦੋਂ ਏਅਰਲਾਈਨ ਕੰਪਨੀ ਵੱਲੋਂ ਯਾਤਰੀਆਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਯਾਤਰੀਆਂ ਨੇ ਏਅਰਲਾਈਨ ਕੰਪਨੀ ਖ਼ਿਲਾਫ਼ ਹੰਗਾਮਾ ਕੀਤਾ। ਕਰੀਬ 4 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸ਼ੁੱਕਰਵਾਰ ਸਵੇਰੇ 9 ਵਜੇ ਯਾਤਰੀਆਂ ਨੂੰ ਬੋਰਡਿੰਗ ਪਾਸ ਮੁਹੱਈਆ ਕਰਵਾਏ ਗਏ।

ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਪੁਣੇ ਤੋਂ ਸਵੇਰੇ 2:15 ਵਜੇ ਉਡਾਣ ਭਰਦੀ ਹੈ ਅਤੇ ਸਵੇਰੇ 4:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ। ਇਸ ਤੋਂ ਬਾਅਦ ਇਹੀ ਜਹਾਜ਼ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੁੰਦਾ ਹੈ। ਪਰ ਕਿਸੇ ਕਾਰਨ ਇਹ ਜਹਾਜ਼ ਪੁਣੇ ਤੋਂ ਟੇਕ ਆਫ ਨਹੀਂ ਕਰ ਸਕਿਆ, ਜਿਸ ਦੇ ਤਹਿਤ ਦਿੱਲੀ ਜਾਣ ਲਈ ਏਅਰਪੋਰਟ 'ਤੇ ਪਹੁੰਚੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਰਹੀ। ਯਾਤਰੀਆਂ ਨੇ ਦੋਸ਼ ਲਾਇਆ ਕਿ ਏਅਰਲਾਈਨ ਕੰਪਨੀ ਵੱਲੋਂ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਹੈ। ਸਗੋਂ ਇੰਤਜ਼ਾਰ ਕਰਨ ਲਈ ਆਖਦੇ ਰਹੇ।

Posted By: Tejinder Thind