ਜੇਐੱਨਐੱਨ, ਅੰਮਿ੍ਤਸਰ : ਬੀਐੱਸਐੱਫ ਨੇ ਭਾਰਤ-ਪਾਕਿ ਕੌਮਾਂਤਰੀ ਸਰੱਹਦ 'ਤੇ ਕੀਤੀ ਗਈ ਜਾਂਚ ਦੌਰਾਨ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਅੰਮਿ੍ਤਸਰ ਸੈਕਟਰ 'ਚ ਬੀਐੱਸਐੱਫ ਦੇ ਜਵਾਨਾਂ ਨੇ ਇਹ ਹੈਰੋਇਨ ਫੈਂਸਿੰਗ ਪਾਰੋਂ ਬਰਾਮਦ ਕੀਤੀ ਹੈ। ਹੈੱਡਕੁਆਰਟਰ ਪੰਜਾਬ ਫਰੰਟੀਅਰ ਬੀਐੇੱਸਐੱਫ ਦੇ ਬੁਲਾਰੇ ਮੁਤਾਬਕ ਬੀਐੱਸਐੱਫ ਦੇ ਜਵਾਨ ਐਤਵਾਰ ਤੇ ਸੋਮਵਾਰ ਦੀ ਰਾਤ ਨੂੰ ਭਾਰਤ-ਪਾਕਿ ਸਰਹੱਦ 'ਤੇ ਗਸ਼ਤ ਕਰ ਰਹੇ ਸਨ।

ਜਵਾਨਾਂ ਨੇ ਫੈਂਸਿੰਗ ਪਾਰ ਹਲ-ਚਲ ਦੇਖੀ ਤੇ ਚਿਤਾਵਨੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਕ ਵਿਅਕਤੀ ਨੂੰ ਪਾਕਿਸਤਾਨ ਵੱਲ ਭੱਜਦੇ ਵੇਖਿਆ। ਬੁਲਾਰੇ ਮੁਤਾਬਕ ਅੱਜ ਸਵੇਰੇ ਅੰਮਿ੍ਤਸਰ ਸੈਕਟਰ 'ਚ ਫੈਂਸਿੰਗ ਪਾਰ ਕੀਤੀ ਗਈ ਜਾਂਚ ਦੌਾਰਨ ਇਕ ਪੈਕੇਟ ਮਿਲਿਆ, ਜਿਸ 'ਚ ਇਕ ਕਿੱਲੋ ਹੈਰੋਇਨ ਸੀ।