ਫੋਟੋ-14 ਕੈਪਸ਼ਨ : ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਨਵਜੀਤ ਕੌਰ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ।

ਸਟਾਫ ਰਿਪੋਰਟਰ, ਅੰਮਿ੍ਤਸਰ- ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ. ਰੋਡ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇਂ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਨਵਜੀਤ ਕੌਰ ਕਾਮਰਸ ਅਧਿਆਪਕਾ ਨੂੰ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਲੋਂ18 ਮਈ ਨੂੰ ਉਨ੍ਹਾਂ ਦੇ ਕੈਂਪਸ ਵਿਖੇ ਟਰਾਂਸਫਾਰਮਿੰਗ ਐਜੂਕੇਸ਼ਨ ਐਵਾਰਡ ਦੇ ਦੂਜੇ ਅਡੀਸ਼ਨ ਵਿਚ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੁਆਰਾ 2017 ਵਿਚ ਅਧਿਆਪਨ ਕਿੱਤੇ ਨਾਲ ਜੁੜੇ ਟਰਾਂਸਫਾਰਮਿੰਗ ਐਜੂਕੇਸ਼ਨ ਐਵਾਰਡ ਸ਼ੁਰੂ ਕੀਤੇ ਗਏ ਸਨ। ਇਸ ਐਵਾਰਡ ਦਾ ਮੰਤਵ ਉਨ੍ਹਾਂ ਯੋਗ ਪਿ੍ਰੰਸੀਪਲ ਸਾਹਿਬਾਨ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਸੀ ਜਿਨ੍ਹਾਂ ਨੇ ਅਧਿਆਪਨ ਖੇਤਰ ਵਿਚ ਆਪਣੀ ਅਣਥੱਕ ਮਿਹਨਤ ਅਤੇ ਯਤਨਾਂ ਸਦਕਾ ਆਪਣੀ ਵਿਸ਼ੇਸ਼ ਪਛਾਣ ਬਣਾਈ ਹੋਵੇ। ਐਵਾਰਡ ਸਮਾਰੋਹ ਵਿਚ ਐਨਸੀਆਰਟੀ. ਦੇ ਡਾਇਰੈਕਟਰ ਡਾ: ਰਿਸ਼ੀਕੇਸ਼ ਸੈਨਾਪਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਵਿਦਿਅਕ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਰੋਗਰਾਮ ਵਿਚ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਤੇ ਪ੍ਰਰੋ-ਚਾਂਸਲਰ ਰਸ਼ਮੀ ਮਿੱਤਲ ਵੀ ਸ਼ਾਮਲ ਹੋਏ। ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ ਅਤੇ ਮੈਂਬਰ ਇੰਚਾਰਜ ਪ੍ਰਰੋ. ਹਰੀ ਸਿੰਘ ਨੇ ਇਹ ਸਨਮਾਨ ਪ੍ਰਰਾਪਤੀ ਲਈ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਤੇ ਨਵਜੀਤ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀਆਂ ਮੁੱਖ ਅਧਿਆਪਕਾਵਾਂ ਕਵਲਪ੍ਰਰੀਤ ਕੌਰ, ਰਵਿੰਦਰ ਕੌਰ ਅਤੇ ਕਿਰਨਜੋਤ ਕੌਰ ਵੀ ਹਾਜ਼ਰ ਸਨ।