ਕਿ੍ਸ਼ਨ ਸਿੰਘ ਦੁਸਾਂਝ, ਅੰਮਿ੍ਤਸਰ

ਸਫਾਈ ਕਰਮਚਾਰੀ ਨੂੰ ਪੱਕੇ ਕਰਨ, 2004 ਤੋਂ ਜੋ ਪੈਨਸ਼ਨ ਬੰਦ ਕੀਤੀ ਹੋਈ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਬਹਾਲ ਕਰਨ ਲਈ ਦਰਸ਼ਨ ਸਿੰਘ ਗਿੱਲ ਸੂਬਾ ਪ੍ਰਧਾਨ ਡੈਮੋਕ੍ਰੈਟਿਕ ਪਾਰਟੀ ਆਫ਼ ਇੰਡੀਆ (ਅੰਬੇਡਕਰ) ਦੀ ਅਗਵਾਈ ਵਿਚ ਸਫਾਈ ਸੇਵਕ ਯੂਨੀਅਨ (ਰਜਿ.) ਨੂੰ ਸਹਿਯੋਗ ਦਿੰਦਿਆ ਕਮਿਸ਼ਨਰ ਨਗਰ ਨਿਗਮ ਨੂੰ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਵਾਏ ਜਾਣ ਲਈ ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ ਅਤੇ ਅਸ਼ੀਸ ਕੁਮਾਰ ਪੀਏ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਿਆਂ ਕਰਦਿਆਂ ਇਸ ਦੇ ਨਾਲ ਹੀ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਸੰਘਰਸ਼ ਤਹਿਤ ਠੇਕਾ ਪ੍ਰਣਾਲੀ ਖਤਮ ਕਰ ਕੇ ਕੰਮ ਕਰਦੇ ਸਫਾਈ ਸੇਵਕ, ਸੀਵਰਮੈਨ ਮਾਲੀ, ਬੇਲਦਰ, ਪੰਪ ਆਪਰੇਟਰ, ਕਲਰਕ, ਡਰਾਈਵਰ, ਕੰਟਰੋਕਟ ਮੁਲਾਜਮ ਰੈਗੂਲਰ ਕੀਤੇ ਜਾਣ, ਸ਼ਹਿਰ ਦੀ ਬੀਟਾਂ ਅਨੁਸਾਰ ਸਫ਼ਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁਗਣੀ ਕੀਤੀ ਜਾਵੇ ਜਾਂ ਮਿਉਂਸੀਪਲ ਕਾਮਿਆਂ ਦੀ ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਦਿੱਤੀ ਜਾਵੇ ਅਤੇ ਮੁਲਾਜ਼ਮਾਂ ਨੂੰ ਕਿੱਤਾ ਟੈਕਸ (200/ਰੁਪਏ) ਮਹੀਨਾ ਤੋਂ ਛੋਟ ਦਿੱਤੀ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਦੀਆਂ ਸੋਧ ਰੱਦ ਕੀਤੀਆਂ ਜਾਣ। ਜਿਨ੍ਹਾ ਮੁਲਾਜ਼ਮਾਂ ਤੋਂ 31-12-2011 ਤੱਕ ਪੈਨਸ਼ਨ ਸੰਬੰਧੀ ਆਪਸ਼ਨ ਲਈ ਹੈ, ਦਾ ਪ੍ਰਰੋਸੈਸ ਪੂਰਾ ਕਰ ਕੇ ਪੈਨਸ਼ਨ ਲਾਈ ਜਾਵੇ ਅਤੇ ਯੋਗਤਾ ਰੱਖਣ ਵਾਲੇ ਸਫ਼ਾਈ ਕਰਮਚਾਰੀ ਦਰਜਾਚਾਰ, ਸੀਵਰਮੈਨ, ਮਾਲੀ ਆਦਿ ਨੂੰ 5 ਸਾਲ ਦੇ ਤਜ਼ਰਬੇ ਤੋਂ ਬਾਅਦ ਲਾਜ਼ਮੀ ਤਰੱਕੀ ਦੇ ਕੇ ਮੌਕੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਜੀਟੀ ਰੋਡ ਜਾਮ ਕੀਤੇ ਜਾਣਗੇ।

ਇਸ ਮੌਕੇ ਵਿਜੈ ਭਾਰਤੀ ਯੂਥ ਪ੍ਰਧਾਨ ਪੰਜਾਬ, ਗੁਰਬਾਜ਼ ਸਿੰਘ ਸ਼ੇਰਗਿੱਲ ਸੀਨੀ. ਮੀਤ ਪ੍ਰਧਾਨ ਯੂਥ, ਦਵਿੰਦਰ ਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਸੂਬੇਦਾਰ ਕੁਲਦੀਪ ਸਿੰਘ, ਜਤਿੰਦਰ ਸਿੰਘ, ਜਗਜੀਤ ਸਿੰਘ ਮੈਂਬਰ ਕਾਰਜਕਾਨੀ, ਮਲਕੀਤ ਸਿੰਘ ਮੱਟੂ, ਨਰਿੰਦਰਪਾਲ ਸਿੰਘ, ਤਰਨਜੀਤ ਸਿੰਘ, ਰਾਜ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ (ਰਜਿ.), ਰਿੰਕੂ, ਸਤਿਨਾਮ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।