ਸਟਾਫ ਰਿਪੋਰਟਰ, ਅੰਮਿ੍ਤਸਰ :

ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮਾਰਟ ਸਕੂਲ ਨੀਤੀ ਤਹਿਤ ਜ਼ਿਲ਼ਾ ਅੰਮਿ੍ਤਸਰ ਦੇ 227 ਸਰਕਾਰੀ ਸਕੂਲਾਂ ਦੇ ਸਟਾਫ ਰੂਮ ਨੂੰ ਪ੍ਰਭਾਵਸ਼ਾਲੀ ਦਿੱਖ ਦੇਣ ਲਈ 6.81 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਜ਼ਿਲ਼੍ਹੇ ਦੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਦਿੱਖ ਦਿਤੀ ਜਾਵੇਗੀ। ਇਸ ਸਬੰਧੀ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅੰਮਿ੍ਤਸਰ ਨੇ ਦੱਸਿਆ ਕਿ ਸਮਾਰਟ ਕਾਲਸ ਰੂਮ ਦੀ ਤਰਜ 'ਤੇ ਸਮਾਰਟ ਸਟਾਫ ਰੂਮ ਬਣਾਉਣ ਦੇ ਸੁਝਾਵਾਂ ਤਹਿਤ ਸਟਾਫ ਰੂਮ ਨੂੰ ਨਵਾਂ ਰੂਪ ਦੇਣ ਲਈ 3000 ਰੁਪਏ ਪ੍ਰਤੀ ਸਕੂਲ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਜਿਥੇ ਜ਼ਿਲ਼੍ਹੇ ਦੇ 227 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਟਾਫ ਰੂਮ ਲਈ 6.81 ਲੱਖ ਰੁਪਏ ਜਾਰੀ ਕੀਤੇ ਗਏ ਹਨ ਉਥੇ ਹੀ ਸੂਬੇ ਦੇ 3638 ਸਕੂਲਾਂ ਲਈ 1.09 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨਾਲ ਹਰਭਗਵੰਤ ਸਿੰਘ ਉੱਪ ਜ਼ਿਲ਼੍ਹਾ ਸਿੱਖਿਆ ਅਫਸਰ, ਪਿ੍ਰੰ. ਬਲਰਾਜ ਸਿੰਘ ਿਢਲੋਂ ਡੀਐੱਸਐੱਮ, ਤਰਲੋਚਨ ਸਿੰਘ ਸੁਪਰਡੈਂਟ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਕੁਮਾਰ ਮੰਗੋਤਰਾ, ਨਰਿੰਦਰ ਸਿੰਘ ਜ਼ਿਲ਼੍ਹਾ ਮੈਂਟਰ ਕੋਆਰਡੀਨੇਟਰ ਹਾਜਰ ਸਨ।