ਚੰਦੀ/ਜੰਮੂ, ਜੰਡਿਆਲਾ ਗੁਰੂ/ਗਹਿਰੀ ਮੰਡੀ : ਕੈਪਟਨ ਦੀ ਸਰਕਾਰ ਦਾ ਮੁੱਖ ਏਜੰਡਾ ਸੂਬੇ ਦਾ ਸਰਵਪੱਖੀ ਵਿਕਾਸ ਹੈ ਅਤੇ ਜੋ ਪਿਛਲੇ ਸਮੇਂ ਦੌਰਾਨ ਬਾਦਲ ਸਰਕਾਰ ਦੀ ਸਰਕਾਰ ਵੇਲੇ ਸੂਬੇ ਦਾ ਵਿਕਾਸ ਨਹੀਂ ਹੋਇਆ। ਹੁਣ ਕਾਂਗਰਸ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਰਿਹਾ ਅਤੇ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਜਾਵੇਗਾ। ਇਹ ਪ੍ਰਗਟਾਵਾ ਸਰਪੰਚ ਕੁਲਦੀਪ ਕੁਮਾਰ ਟਾਂਗਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦਾ ਵਿਕਾਸ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਜੰਗੀ ਪੱਧਰ 'ਤੇ ਹੋ ਰਿਹਾ ਹੈ ਤੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਰਣਨੀਤੀ ਨਾਲ ਪੰਜਾਬ ਅੰਦਰ ਨਸ਼ਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕੁਝ ਹੀ ਦਿਨਾਂ 'ਚ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਖਤਮ ਕਰ ਕੇ ਹੀ ਸਾਹ ਲਵਾਂਗੇ ਤੇ ਪੰਜਾਬ ਨੂੰ ਤਰੱਕੀਆਂ ਦੀਆਂ ਬੁਲੰਦੀਆਂ 'ਤੇ ਪਹੰੁਚਾਵਾਂਗੇ। ਇਸ ਮੌਕੇ ਕੁਲਦੀਪ ਕੁਮਾਰ ਟਾਂਗਰੀ, ਰਾਜੀਵ ਕੁਮਾਰ ਮੈਂਬਰ, ਅੰਕੁਸ਼ ਟਾਂਗਰੀ, ਰਵੀ, ਮਨੋਹਰ ਲਾਲ, ਸੁਖਦੇਵ ਸਿੰਘ, ਭਰਤ ਟਾਂਗਰੀ ਤੇ ਰਵੀ ਟਾਂਗਰੀ ਆਦਿ ਹਾਜ਼ਰ ਸਨ।

ਫੋਟੋ-40