ਗੁਰਿੰਦਰ ਸਿੰਘ ਗਿੱਲ, ਵਰਪਾਲ : ਪਿੰਡ ਵਰਪਾਲ ਗਿੱਲ ਦੀ ਪੰਚਾਇਤ ਵੱਲੋਂ ਇੰਟਰਲਾਕ ਟਾਈਲਾਂ ਲਾ ਕੇ ਬਾਜ਼ਾਰ ਦੀ ਦਿੱਖ ਨੂੰ ਸੁੰਦਰ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸਰਪੰਚ ਬਲਕਾਰ ਸਿੰਘ ਭੰਗੂ ਨੇ ਦੱਸਿਆ ਕਿ ਇਸ ਬਾਜ਼ਾਰ ਦੀ ਲੰਬਾਈ 1700 ਫੁੱਟ ਤੇ ਚੌੜਾਈ 15 ਫੁੱਟ ਹੈ, ਇਸ ਦੇ ਕੰਮ ਨੂੰ ਜਲਦੀ ਹੀ ਨੇਪਰੇ ਚਾੜਿ੍ਹਆ ਜਾਵੇਗਾ। ਇਸ ਤੋਂ ਬਾਅਦ ਟੁੱਟੀਆਂ ਹੋਈਆਂ ਪੁਲੀਆਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਨੇ ਸਰਕਾਰ ਪਾਸੋਂ ਨਿਕਾਸੀ ਨਾਲਾ ਬਣਾਉਣ ਲਈ ਹੋਰ ਗ੍ਾਂਟ ਦੀ ਮੰਗ ਕੀਤੀ ਤਾਂ ਜੋ ਪਿੰਡ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਸਾਬਕਾ ਚੇਅਰਮੈਨ ਜੈਮਲ ਸਿੰਘ, ਸਰਪੰਚ ਬਲਕਾਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਪੰਚ ਗੁਰਵੇਲ ਸਿੰਘ, ਵਿਰਸਾ ਸਿੰਘ, ਨਿਰਮਲ ਸਿੰਘ, ਪੰਚ ਮੁਖਤਾਰ ਸਿੰਘ, ਪੰਚ ਨੱਥਾ ਸਿੰਘ, ਪੰਚ ਅਮਰੀਕ ਸਿੰਘ, ਪੰਚ ਤਰਸੇਮ ਸਿੰਘ, ਪੰਚ ਕੇਵਲ ਸਿੰਘ, ਪੰਚ ਸਰਵਣ ਸਿੰਘ, ਹਰਪਾਲ ਸਿੰਘ ਸੰਨਸੋਆ, ਸਰਤਾਜ ਸਿੰਘ, ਦਾਰਾ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ-4