ਸਟਾਫ ਰਿਪੋਰਟਰ, ਅੰਮਿ੍ਤਸਰ : ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਐੱਮਐੱਲਏ ਸੁਨੀਲ ਦੱਤੀ ਵੱਲੋਂ ਵਾਰਡ ਨੰਬਰ 12 ਅਤੇ 13 ਵਿਚ ਸਮਾਰਟ ਸਿਟੀ ਪ੍ਰਰਾਜੈਕਟ ਅਧੀਨ ਐੱਲਈਡੀ ਲਾਈਟਾਂ ਲਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਜਿਥੇ ਸ਼ਹਿਰ ਦੀ ਸੁੰਦਰਤਾ ਲਈ ਵੱਖ-ਵੱਖ ਪ੍ਰਰਾਜੈਕਟਾਂ ਅਧੀਨ ਕੰਮ ਕਰਵਾਏ ਜਾ ਰਹੇ ਹਨ, ਉੱਥੇ ਸਮਾਰਟ ਸਿਟੀ ਪ੍ਰਰਾਜੈਕਟ ਅਧੀਨ ਕੱੁਲ 20 ਕਰੋੜ ਰੁਪਏ ਦੀ ਲਾਗਤ ਨਾਲ ਸਮੁੰਦਰਾ ਕੰਪਨੀ ਵੱਲੋਂ ਤਕਰੀਬਨ 66 ਹਜ਼ਾਰ ਐੱਲਈਡੀ ਲਾਈਟਾਂ ਲਾਈਆਂ ਜਾਣੀਆਂ ਹਨ। ਇਸ ਪ੍ਰਰਾਜੈਕਟ ਦੀ ਸ਼ੁਰੂਆਤ ਅੰਮਿ੍ਤਸਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕੀਤੀ ਗਈ ਸੀ, ਜਿਸ ਅਧੀਨ ਕਾਫੀ ਵਾਰਡਾਂ ਵਿਚ ਨਵੀਆਂ ਐੱਲਈਡੀ ਲਾਈਟਾਂ ਲਾਉਣ ਦਾ ਕੰਮ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਪੂਰਬੀ ਵਿਭਾਨ ਸਭਾ ਹਲਕੇ ਵਿਚ ਵੀ ਇਹ ਕੰਮ ਚਲ ਰਿਹਾ ਹੈ। ਇਸੇ ਕੜੀ ਵਿਚ ਅੱਜ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਾਰਡ ਨੰਬਰ 12 ਅਤੇ 13 ਵਿਚ ਐੱਲਈਡੀ ਲਾਈਟਾਂ ਲਾਉਣ ਦੇ ਕੰਮ ਦਾ ਆਰੰਭ ਕੀਤਾ ਗਿਆ ਹੈ। ਮੇਅਰ ਨੇ ਕਿਹਾ ਕਿ ਇਹ ਪ੍ਰਰਾਜੈਕਟ 6 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ ਅਤੇ ਸ਼ਹਿਰ ਦਾ ਕੋਈ ਵੀ ਇਲਾਕਾ ਰੌਸ਼ਨੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨ੍ਹਾਂ ਐੱਲਈਡੀ ਲਾਈਟਾਂ ਦਾ ਰੱਖ-ਰਖਾਅ ਅਤੇ ਲੋੜੀਂਦੀ ਮੁਰੰਮਤ ਵੀ ਅਗਲੇ 5 ਸਾਲਾਂ ਤਕ ਸਮੁੰਦਰਾ ਕੰਪਨੀ ਵੱਲੋਂ ਹੀ ਕੀਤੀ ਜਾਣੀ ਹੈ। ਇਸ ਮੌਕੇ ਸੰਦੀਪ ਸ਼ਰਮਾ ਕੌਂਸਲਰ, ਅਸ਼ਵਨੀ ਕੁਮਾਰ ਨਵੀਂ ਭਗਤ ਕੌਂਸਲਰ, ਰਿਤੇਸ਼ ਸ਼ਰਮਾ, ਅਨੇਕ ਸਿੰਘ ਸਾਬਕਾ ਕੌਂਸਲਰ, ਬੋਬੀ, ਰਾਣਾ ਸੰਧੂ ਅਤੇ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ।

ਫੋਟੋ-36