ਵਿਨੋਦ ਕੁਮਾਰ, ਨੰਗਲੀ : ਹਲਕਾ ਉੱਤਰੀ ਅਧੀਨ ਪੈਂਦੀ ਗ੍ਰਾਮ ਪੰਚਾਇਤ ਕਮਲਾ ਦੇਵੀ ਐਵੇਨਿਊ ਵਿਖੇ ਕਾਂਗਰਸੀ ਆਗੂ ਪਰਮਜੀਤ ਸਿੰਘ ਰਿੰਕੂ ਵੱਲੋਂ ਰੱਖੇ ਗਏ ਪ੍ਰਰੋਗਰਾਮ ਦੌਰਾਨ ਪਹੁੰਚੇ ਹਲਕਾ ਵਿਧਾਇਕ ਸੁਨੀਲ ਦੱਤੀ ਦੇ ਪੁੱਤਰ ਆਦਿਤਿਆ ਦੱਤੀ ਵੱਲੋਂ ਕਾਲੋਨੀ ਦੀ ਮੇਨ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਦੱਤੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਵਿਕਾਸ ਕਾਰਜ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਤੇ ਹਰ ਮੁਸ਼ਕਲ ਨੂੰ ਆਪਣੀ ਮੁਸ਼ਕਲ ਸਮਝ ਕੇ ਲੋਕਾਂ ਦੀ ਕਚਹਿਰੀ 'ਚ ਬੈਠ ਕੇ ਮੌਕੇ 'ਤੇ ਨਿਪਟਾਰਾ ਕਰਨਾ ਹੀ ਸਾਡਾ ਫਰਜ਼ ਹੈ। ਇਸ ਮੌਕੇ ਮੈਂਬਰ ਅਤੁਲ ਸ਼ਰਮਾ, ਪਿ੍ਰੰਸ, ਮੈਂਬਰ ਗੁਰਪ੍ਰਰੀਤ ਸਿੰਘ ਲਾਡੀ, ਸੋਨੂੰ ਖੰਨਾ, ਡਾ. ਨਰਿੰਦਰ ਬੱਧਵਾਰ, ਅਦਰਸ਼ ਕੁੰਦਰਾ, ਨਵਦੀਪ ਸਿੰਘ ਿਢੱਲੋਂ, ਸੁਸ਼ੀਲ ਕਪੂਰ, ਨਵੀਨ ਧੀਰ, ਵਿਵੇਕ ਗੋਰਾ, ਧੰਜਲ ਸਾਹਿਬ, ਸਵਰਨ ਸਿੰਘ ਫੌਜੀ, ਰਾਜੇਸ਼, ਜੈਨ, ਮਨਜਿੰਦਰ ਗਿੰਦੀ, ਰਜਿੰਦਰ ਲਾਲੀ, ਮੁੱਖਤਾਰ ਸਿੰਘ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ।

ਫੋਟੋ-12