ਚੰਦੀ/ਬਿੱਟੂ, ਜੰਡਿਆਲਾ ਗੁਰੂ/ਬੰਡਾਲਾ : ਵਾਰਡ ਨੰਬਰ 9 ਦੀ ਗਲੀ ਗੁੱਜਰਾਂ ਵਾਲੀ, ਜਿਸ ਦੀ ਹਾਲਤ ਕਾਫੀ ਸਮੇਂ ਤੋਂ ਤਰਸਯੋਗ ਸੀ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਗਲੀ ਨੂੰ ਬਣਾਉਣ ਦੀ ਸ਼ੁਰੂਆਤ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਵਾਈਸ ਪ੍ਰਧਾਨ ਤੇ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਲਾਹੋਰੀਆ ਤੇ ਕੌਂਸਲਰਾਂ ਵੱਲੋਂ ਕੀਤੀ ਗਈ। ਇਸ ਮੌਕੇ ਨਿਰਮਲ ਸਿੰੰਘ ਨਿੰਮਾ ਤੇ ਹੈਪੀ ਕੌਂਸਲਰ ਨੇ ਕਿਹਾ ਕਿ ਵਾਰਡ ਵਾਸੀਆਂ ਦੀ ਲੰਮੇਂ ਸਮੇਂ ਤੋਂ ਮੰਗ ਸੀ ਕਿ ਪੁਲੀ ਨੂੰ ਤੁੜਵਾ ਕੇ ਇਸ ਗਲੀ ਨੂੰ ਉੱਚੀ ਕਰਵਾ ਕੇ ਪੱਕੀ ਬਣਾਇਆ ਜਾਵੇ ਤਾਂ ਜੋ ਬਰਸਾਤਾਂ ਹੋਣ ਕਾਰਨ ਗਲੀ ਵਿਚ ਪਾਣੀ ਨਾ ਖੜ੍ਹ ਸਕੇ। ਵਾਰਡ ਵਾਸੀਆਂ ਦੀ ਇਸ ਮੰਗ ਨੂੰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪੂਰਾ ਕੀਤਾ ਗਿਆ ਹੈ। ਉਪਰੰਤ ਕਾਂਗਰਸੀ ਵਰਕਰਾਂ ਤੇ ਵਾਰਡ ਵਾਸੀਆਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਹੈਪੀ ਕੌਂਸਲਰ, ਚਰਨਜੀਤ ਸਿੰਘ ਟੀਟੂ ਕੌਂਸਲਰ, ਚਾਚਾ ਦਰਸ਼ਨ ਸਿੰਘ, ਅਨਮੋਲ ਸਿੰਘ, ਪ੍ਰਭ, ਮਨਬੀਰ ਸਿੰਘ ਮੇਹਰਬਾਨਪੁਰਾ, ਸੁਰਿੰਦਰ ਸੇਠ, ਗਗਨ ਐੱਸਓ, ਹਰਪਾਲ ਸਿੰਘ ਟੱਕਰ, ਰਿੰਕੂ, ਜਿੰਦਾ, ਮਨਜੀਤ ਸਿੰਘ ਤੇ ਬੰਟੀ ਆਦਿ ਹਾਜ਼ਰ ਸਨ।

ਫੋਟੋ-7