ਜੇਐੱਨਐੱਨ, ਅੰਮਿ੍ਤਸਰ : ਸਰਹੱਦੀ ਸੁਰੱਖਿਆ ਫੋਰਸ ਦੀ ਬੰਗਾਲ ਵਿਚ 179ਵੀਂ ਬਟਾਲੀਅਨ ਵਿਚ ਤਾਇਨਾਤ ਸਿਪਾਹੀ ਕਰਮਜੀਤ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਗਈ, ਜਿਸ ਦਾ ਸਥਾਨਕ ਕੀਰਤਨ ਦਰਬਾਰ ਸੁਸਾਇਟੀ ਦੀ ਗਰਾਊਂਡ ਕੋਲ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਅਜਨਾਲਾ ਦੇ ਫਤਿਹਗੜ੍ਹ ਚੂੜੀਆਂ ਅੰਮਿ੍ਤਸਰ ਬਾਈਪਾਸ ਰੋਡ 'ਤੇ ਪੁਰਾਣੇ ਪਟਵਾਰ ਘਰ ਦੇ ਨਜ਼ਦੀਕ ਰਹਿਣ ਵਾਲੇ ਬਲਦੇਵ ਸਿੰਘ ਦਾ ਲੜਕਾ ਕਰਮਵੀਰ ਸਿੰਘ ਬੰਗਾਲ ਵਿਚ 179ਵੀਂ ਬਟਾਲੀਅਨ ਵਿਚ ਡਿਊਟੀ ਦੌਰਾਨ ਅਚਾਨਕ ਚਾਰ ਮਹੀਨੇ ਪਹਿਲਾਂ ਬਿਮਾਰ ਹੋ ਗਿਆ ਸੀ। ਇਲਾਜ ਲਈ ਉਸ ਨੂੰ ਪਹਿਲਾਂ ਕਲਕੱਤਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਾਤ ਵਿਚ ਸੁਧਾਰ ਨਾ ਹੁੰਦਾ ਦੇਖ ਉਸ ਨੂੰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਐਤਵਾਰ ਨੂੰ 95 ਬਟਾਲੀਅਨ ਨਵੀਂ ਦਿੱਲੀ ਦੇ ਏਐੱਸਆਈ ਸਤਬੀਰ ਸਿੰਘ ਦੀ ਅਗਵਾਈ ਵਿਚ ਸੀਮਾ ਸੁਰੱਖਿਆ ਫੋਰਸ ਦੀ ਗੱਡੀ ਵਿਚ ਕਰਮਵੀਰ ਸਿੰਘ ਦੀ ਲਾਸ਼ ਨੂੰ ਅਜਨਾਲਾ ਉਸ ਦੇ ਘਰ ਲਿਆਂਦਾ ਗਿਆ। ਉਪਰੰਤ ਪੂਰੇ ਫੌਜੀ ਸਨਮਾਨ ਨਾਲ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। 37 ਸਾਲ ਦਾ ਕਰਮਵੀਰ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਬੇਟੀਆਂ ਨੂੰ ਛੱਡ ਗਿਆ।

ਫੋਟੋ : 64 ਅਤੇ 65 ਹਿੰਦੀ ਦਾ ਹੈ।