ਪਿ੍ਰੰਸ, ਬਿਆਸ : ਜੀਆਰਪੀ ਪੁਲਿਸ ਬਿਆਸ ਨੂੰ ਰੇਲਵੇ ਟਰੈਕ ਤੋਂ ਇਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਜੀਆਰਪੀ ਪੁਲਿਸ ਚੌਕੀ ਬਿਆਸ ਦੇ ਹੌਲਦਾਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਰਈਆ ਅਤੇ ਬਿਆਸ ਦਰਮਿਆਨ ਪੈਂਦੀ ਬੁਰਜੀ ਨੰਬਰ 474/7/9 ਨੇੜਿਓਂ ਉਮਰ ਕਰੀਬ 60-65 ਸਾਲ ਦੇ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ। ਜੀਆਰਪੀ ਪੁਲਿਸ ਨੇ ਮੱੁਢਲੀ ਜਾਂਚ ਉਪਰੰਤ ਮਾਮਲਾ ਦਰਜ ਕਰ ਕੇ ਲਾਸ਼ ਨੂੰ 72 ਘੰਟਿਆਂ ਤਕ ਸ਼ਨਾਖਤ ਲਈ ਰੱਖਿਆ ਹੈ।