ਸਟਾਫ ਰਿਪੋਰਟਰ, ਅੰਿ੍ਮਤਸਰ : ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢਲੋਂ ਵੱਲੋਂ ਅੰਮਿ੍ਤਸਰ ਜਿਲ੍ਹੇ 'ਚ ਹੋਈ ਭਾਰੀ ਬਾਰਿਸ਼ ਦੌਰਾਨ ਹੋਏ ਨੁਕਸਾਨ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਰੀਸ਼ਦ ਹਾਲ ਵਿਖੇਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਵਿਸ਼ੇਸ਼ ਸਾਰੰਗਲ ਏਡੀਸੀ ਵਿਕਾਸ, ਨਿਤਿਸ਼ ਸਿੰਗਲਾ ਜਾਇਟ ਕਮਿਸ਼ਨਰ ਨਗਰ ਨਿਗਮ, ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ, ਅਨਮਜੋਤ ਕੌਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਸ਼ਿਵਰਾਜ ਸਿੰਘ ਬੱਲ, ਰਜਤ ਓਬਰਾਏ, ਅਸ਼ੋਕ ਕੁਮਾਰ ਐੱਸਡੀਐੱਮਜ਼, ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ, ਮੁਕੇਸ਼ ਕੁਮਾਰ ਜ਼ਿਲ੍ਹਾ ਮਾਲ ਅਫਸਰ, ਰੇਖਾ ਮਹਾਜਨ ਉਪ ਜ਼ਿਲ੍ਹਾ ਸਿਖਿਆ ਅਫਸਰ ਪ੍ਰਰਾਇਮਰੀ ਤੋਂ ਇਲਾਵਾ ਮੰਡੀ ਬੋਰਡ, ਬਿਜਲੀ ਵਿਭਾਗ, ਨਹਿਰੀ ਵਿਭਾਗ ਦੇ ਅਧਿਕਾਰੀ ਹਾਜ਼ਰ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਸੀ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਅੰਮਿ੍ਤਸਰ ਜ਼ਿਲ੍ਹੇ 'ਚ ਭਾਵੇਂ ਹੜ੍ਹ ਨਹੀਂ ਆਇਆ ਪ੍ਰੰਤੂ ਫਿਰ ਵੀ ਭਾਰੀ ਬਾਰਿਸ਼ਾਂ ਨਾਲ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਬਾਰਿਸ਼ਾਂ ਦੌਰਾਨ ਹੋਏ ਨੁਕਸਾਨ (ਜਿਵੇਂ ਸਕੂਲਾਂ, ਸੜਕਾਂ, ਬਿਜਲੀ ਟਰਾਂਸਫਾਰਮਰ, ਡਰੇਨੇਜ ਆਦਿ ਦਾ ਜੋ ਨੁਕਸਾਨ ਹੋਇਆ ਹੈ) ਦੀ ਐਸਟੀਮੇਟ ਰਿਪੋਰਟ ਤਿਆਰ ਕਰ ਕੇ ਭੇਜੀ ਜਾਵੇ। ਉਨ੍ਹਾਂ ਨੇ ਸਮੂਹ ਐੱਸਡੀਐੱਮਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀਆਂ ਆਪਣੀਆਂ ਸਬ-ਡਵੀਜ਼ਨਾਂ 'ਚ ਹੋਏ ਨੁਕਸਾਨ ਦੀ ਰਿਪੋਰਟ ਵੀ ਭੇਜਣ ਤਾਂ ਜੋ ਸਰਕਾਰ ਨੂੰ ਜ਼ਿਲ੍ਹੇ 'ਚ ਹੋਏ ਨੁਕਸਾਨ ਦੀ ਰਿਪੋਰਟ ਭੇਜੀ ਜਾ ਸਕੇ।