ਸੰਦੀਪ ਮਹਿਤਾ, ਖੇਮਕਰਨ : ਸਰਹੱਦੀ ਪਿੰਡ ਦੂਹਲ ਕੋਹਨਾਂ 'ਚੋਂ ਲਾਪਤਾ ਹੋਏ ਕਥਿਤ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਪੰਜ ਦਿਨਮੰਗਲਵਾਰ ਸ਼ਾਮ ਨੂੰ ਪਿੰਡ ਦੇ ਬਾਹਰਵਾਰ ਖੇਤਾਂ ਵਿਚੋਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਦੋਵੇਂ ਲਾਸ਼ਾਂ ਜਾਨਵਰਾਂ ਵੱਲੋਂ ਨੋਚੀਆਂ ਜਾ ਚੁੱਕੀਆਂ ਸਨ। ਲਾਸ਼ਾਂ ਦੇ ਕੋਲ ਜਹਿਰੀਲੀ ਦਵਾਈ ਦੀ ਇਕ ਬੋਤਲ ਵੀ ਮਿਲੀ ਹੈ ਪਰ ਲੜਕੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਕਤਲ ਹਨ। ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਦੋ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੂਹਲ ਕੋਹਨਾ ਨਿਵਾਸੀ 22 ਸਾਲਾ ਜੁਗਰਾਜ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ 20 ਸਾਲਾਂ ਜੋਤੀ ਪੁੱਤਰੀ ਬਿੱਟੂ ਦੇ ਕਥਿਤ ਤੌਰ 'ਤੇ ਪ੍ਰੇਮ ਸਬੰਧ ਸਨ। ਜਦੋਂਕਿ ਕੁਝ ਦੇਰ ਪਹਿਲਾਂ ਜੋਤੀ ਦਾ ਵਿਆਹ ਅੰਮ੍ਰਿਤਸਰ ਦੇ ਪਿੰਡ ਭਰਾੜੀਵਾਲ ਵਾਸੀ ਵਿਅਕਤੀ ਨਾਲ ਹੋਇਆ ਸੀ। ਸਹੁਰੇ ਪਰਿਵਾਰ ਨਾਲ ਝਗੜੇ ਦੇ ਚੱਲਦਿਆਂ ਜੋਤੀ ਆਪਣੇ ਪੇਕੇ ਘਰ ਵਾਪਸ ਆ ਗਈ ਜਿਥੇ ਉਸਦੇ ਮੁੜ ਜੁਗਰਾਜ ਸਿੰਘ ਨਾਲ ਨਾ ਜਾਇਜ਼ ਸਥਾਪਤ ਹੋ ਗਏ। ਇਹ ਦੋਵੇਂ 8 ਮਈ ਨੂੰ ਆਪੋ ਆਪਣੇ ਘਰਾਂ ਤੋਂ ਲਾਪਤਾ ਹੋ ਗਏ ਜਿਨ੍ਹਾਂ ਦੀਆਂ ਅੱਜ ਪੰਜਵੇਂ ਦਿਨ ਲਾਸ਼ਾਂ ਪਿੰਡ ਦੇ ਬਾਹਰਵਾਰ ਖੇਤਾਂ ਵਿਚੋਂ ਬਰਾਮਦ ਹੋਈਆਂ।

ਦੋਵਾਂ ਲਾਸ਼ਾਂ ਨੂੰ ਜਾਨਵਰਾਂ ਵੱਲੋਂ ਨੋਚਿਆ ਜਾ ਚੁੱਕਾ ਸੀ। ਲਾਸ਼ਾਂ ਮਿਲਣ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਤੋਂ ਇਲਾਵਾ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਤਰਸੇਮ ਮਸੀਹ ਮੌਕੇ 'ਤੇ ਪਹੁੰਚੇ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਦੇ ਪਿਤਾ ਕੁਲਵੰਤ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਦੇ ਧਾਰ 'ਤੇ ਲੜਕੀ ਜੋਤੀ ਦੀ ਮਾਤਾ ਸੁੱਖੀ ਅਤੇ ਉਸਦੇ ਚਚੇਰੇ ਭਰਾ ਗੁਰਭੇਜ ਸਿੰਘ ਪੁੱਤਰ ਹਰਬੰਸ ਸਿੰਘ ਦੇ ਖਿਲਾਫ ਕਤਲ ਕਰਨ ਅਤੇ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਲਾਸ਼ਾਂ ਦਾ ਪੋਸਟਾਮਰਟਮ ਪੱਟੀ ਦੇ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ।

Posted By: Jagjit Singh