ਗੌਰਵ ਜੋਸ਼ੀ, ਰਈਆ : ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦ ਉਨ੍ਹਾਂ ਨੇ ਤਿੰਨ ਲੁਟੇਰਿਆਂ ਜਿਨ੍ਹਾਂ ਵੱਲੋਂ ਮੁਥੂਟ ਮਾਈਕਰੋ ਫਿਨ ਲਿਮਟਿਡ ਬ੍ਾਂਚ ਬਿਆਸ ਦੀ ਉਗਰਾਹੀ ਕਰ ਰਹੇ ਬ੍ਾਂਚ ਮੈਨੇਜਰ ਸਿਕੰਦਰ ਕੁਮਾਰ ਤੇ ਉਸਦੇ ਇਕ ਸਾਥੀ ਕੋਲੋਂ ਪਿੰਡਾਂ 'ਚੋਂ ਰਿਕਵਰ ਕੀਤੀ ਹੋਈ 1,18,685 ਰੁਪਏ ਦੀ ਰਕਮ ਵਾਲਾ ਬੈਗ ਖੋਹ ਲਿਆ ਗਿਆ ਸੀ, 'ਚੋਂ 2 ਮੁਲਜ਼ਮਾਂ ਥਾਣਾ ਖਿਲਚੀਆਂ ਦੀ ਪੁਲਿਸ ਨੇ ਬੜੀ ਮੁਸਤੈਦੀ ਨਾਲ 15 ਘੰਟਿਆਂ ਦੇ ਅੰਦਰ-ਅੰਦਰ ਲੁੱਟੀ ਹੋਈ ਰਕਮ 'ਚੋਂ 61200 ਰੁਪਏ, ਇਕ ਦਾਤਰ, ਇਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ।

ਇਕ ਪ੍ਰਰੈੱਸ ਕਾਨਫਰੰਸ ਦੌਰਾਨ ਉਪ ਪੁਲਿਸ ਕਪਤਾਨ ਹਰਕਿ੍ਸ਼ਨ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਅਧਿਕਾਰੀ ਰਿਕਵਰੀ ਕਰਦੇ ਹੋਏ ਜਦ ਪਿੰਡ ਸੁਧਾਰ ਰਾਜਪੂਤਾ ਕੋਲ ਕਰੀਬ ਡੇਢ ਵਜੇ ਪੁੱਜੇ ਤਾਂ ਇਕ ਮੋਟਰਸਾਈਕਲ ਉਪਰ ਸਵਾਰ ਤਿੰਨ ਨੌਜਵਾਨ ਉਨ੍ਹਾਂ ਕੋਲ ਪਹੁੰਚੇ, ਜਿਨ੍ਹਾਂ ਕੋਲ ਦਾਤਰ ਵੀ ਸਨ। ਮੁਲਜ਼ਮ ਉਨ੍ਹਾਂ ਨਾਲ ਹੱਥੋਪਾਈ ਹੋ ਪਏ ਅਤੇ ਦਾਤਰ ਦਾ ਵਾਰ ਕਰ ਕੇ ਉਨ੍ਹਾਂ ਪਾਸੋਂ 1,18,685 ਰੁਪਏ ਕੈਸ਼ ਤੇ ਰਸੀਦ ਬੁੱਕ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਖਿਲਚੀਆਂ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਤੇ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਥਾਣਾ ਖਿਲਚੀਆਂ ਵਿਚ ਜ਼ੇਰੇ ਦਫਾ 379 ਬੀ (2), 34 ਆਈਪੀਸੀ ਦਰਜ ਕੀਤਾ ਗਿਆ ਪਰ ਇਤਲਾਹ ਮਿਲਣ 'ਤੇ ਮੁਲਜ਼ਮਾਂ ਸੁਖਵੰਤ ਸਿੰਘ ਨਿੱਕਾ ਪੁੱਤਰ ਬਲਬੀਰ ਸਿੰਘ ਵਾਸੀ ਲਵਲੀ ਸਵੀਟ ਵਾਲੀ ਗਲੀ ਨੇੜੇ ਕਰਮੇ ਦੀ ਚੱਕੀ ਰਈਆ ਅਤੇ ਸਾਜਨ ਸਿੰਘ ਉਰਫ ਮੇਸ਼ੀ ਪੁੱਤਰ ਬਲਦੇਵ ਸਿੰਘ ਵਾਸੀ ਬੁਟਾਰੀ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਲੁੱਟ ਕੀਤੀ ਹੋਈ ਰਕਮ 'ਚੋਂ 61200 ਰੁਪਏ ਨਕਦ, ਇਕ ਮੋਟਰਸਾਈਕਲ ਬਿਨਾਂ ਨੰਬਰੀ ਤੇ ਵਾਰਦਾਤ ਸਮੇਂ ਵਰਤਿਆ ਗਿਆ ਦਾਤਰ ਬਰਾਮਦ ਕਰ ਲਿਆ ਗਿਆ, ਜਦਕਿ ਤੀਸਰਾ ਮੁਲਜ਼ਮ ਵਿਕਾਸ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਖਿਲਚੀਆਂ ਜੋ ਕਿ ਪੁਲਿਸ ਦੀ ਪਕੜ ਤੋਂ ਬਾਹਰ ਹੈ, ਦੀ ਗਿ੍ਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਲੁੱਟੀ ਹੋਈ ਰਾਸ਼ੀ ਦਾ ਬਾਕੀ ਹਿੱਸਾ ਵਿਕਾਸ ਸਿੰਘ ਪਾਸੋਂ ਬਰਾਮਦ ਹੋਣ ਦੀ ਪੂਰੀ ਉਮੀਦ ਹੈ। ਅੱਜ ਦੋਵਾਂ ਮੁਲਜ਼ਮਾਂ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਐੱਸਡੀਜੇਐੱਮ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਅਦਾਲਤ ਨੇ ਮੁਲਜ਼ਮਾਂ ਦਾ ਤਿੰਨ ਦਿਨਾ ਪੁਲਿਸ ਰਿਮਾਂਡ ਦਿੱਤਾ ਹੈ।

ਫੋਟੋ-29