ਜੇਐੱਨਐੱਨ, ਅੰਮਿ੍ਤਸਰ : ਡੀ ਡਵੀਜ਼ਨ ਇਲਾਕੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਲਵਜੀਤ ਕੌਰ ਨਾਂ ਦੀ ਫਿਟਨੈੱਸ ਟਰੇਨਰ ਦਾ ਪਰਸ ਝਪਟ ਲਿਆ, ਜਿਸ ਵਿਚ ਦੋ ਹਜ਼ਾਰ ਰੁਪਏ ਤੇ ਮੋਬਾਈਲ ਸੀ। ਫਿਲਹਾਲ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਲਾਕੇ ਵਿਚ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਲਵਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਕਲੀਨਿਕ ਤੋਂ ਆ ਰਹੀ ਸੀ ਕਿ ਰਸਤੇ ਵਿਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸਦੇ ਮੋਢੇ ਤੋਂ ਪਰਸ ਝਪਟ ਲਿਆ, ਪਰਸ ਵਿਚ ਦੋ ਹਜ਼ਾਰ ਰੁਪਏ ਤੇ ਮੋਬਾਈਲ ਰੱਖਿਆ ਹੋਇਆ ਸੀ।