ਜੇਐੱਨਐੱਨ, ਅੰਮਿ੍ਤਸਰ : ਬੀ ਡਵੀਜ਼ਨ ਪੁਲਸ ਨੇ ਗੁਰਦੁਆਰਾ ਸਾਹਿਬ ਵਿਚ ਆਉਣ ਵਾਲੀ ਸੰਗਤ ਦੇ ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ 20 ਮੋਬਾਈਲ ਬਰਾਮਦ ਕੀਤੇ ਗਏ ਹਨ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਈ ਮੰਝ ਸਿੰਘ ਰੋਡ ਵਾਸੀ ਗੁਰਪ੍ਰਤਾਪ ਸਿੰਘ ਤੇ ਪ੍ਰਤੀਕ ਗੁਰਦੁਆਰਾ ਸ਼ਹੀਦਾਂ ਵਿਚ ਆਉਣ ਵਾਲੀ ਸੰਗਤ ਦੇ ਮੋਬਾਈਲ ਚੋਰੀ ਕਰ ਰਹੇ ਹਨ। ਇਸੇ ਆਧਾਰ 'ਤੇ ਪੁਲਸ ਨੇ ਨਾਕਾਬੰਦੀ ਕਰ ਕੇ ਦੋਵਾਂ ਨੂੰ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ ਪੰਜ ਮੋਬਾਈਲ ਬਰਾਮਦ ਕੀਤੇ ਤੇ ਬਾਅਦ ਵਿਚ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 15 ਹੋਰ ਮੋਬਾਈਲ ਬਰਾਮਦ ਕੀਤੇ ਗਏ ਹਨ।