ਸਿਮਰਤਪਾਲ/ਬਾਊ, ਅਜਨਾਲਾ : ਰਿਮਾਂਡ 'ਤੇ ਚੱਲ ਰਹੇ ਨਸ਼ਾ ਸਮੱਗਲਰ ਅਤੇ ਡਰੱਗ ਮਨੀ ਸਮੇਤ ਕਾਬੂ ਕੀਤੇ ਗਏ ਨੌਜਵਾਨ ਸ਼ਮਸ਼ੇਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਪਰੰਤ ਜਾਣਕਾਰੀ ਦਿੰਦਿਆਂ ਡੀਐੱਸਪੀ ਅਜਨਾਲਾ ਸੋਹਨ ਸਿੰਘ ਨੇ ਦੱਸਿਆ ਕਿ ਰਿਮਾਂਡ 'ਤੇ ਚੱਲ ਰਹੇ ਨਸ਼ਾ ਸਮੱਲਗਰ ਦੀ ਨਿਸ਼ਾਨਦੇਹੀ 'ਤੇ ਤਾਰੋਂ ਪਾਰ ਪਿੰਡ ਦੌਕੀਆ ਦੀ ਡਰੇਨ ਕੋਲੋਂ ਮਿੱਟੀ ਵਿਚ ਦੱਬੀ 13 ਕਿੱਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹੁਣ ਤੱਕ ਸ਼ੇਰੇ ਕੋਲੋਂ 22 ਕਿੱਲੋ 220 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਸ਼ੇਰੇ ਦਾ ਪਹਿਲਾਂ ਹੀ ਰਿਮਾਂਡ ਚੱਲ ਰਿਹਾ ਹੈ ਅਤੇ ਉਸ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਫੋਟੋ-66