ਜੇਐੱਨਐੱਨ, ਅੰਮਿ੍ਤਸਰ : ਪੁਲਿਸ ਥਾਣਾ ਜੰਡਿਆਲਾ ਗੁਰੂ ਨੇ ਰੰਜਿਸ਼ ਕਰਕੇ ਝਗੜਾ ਕਰਨ ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੰਜ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਪਟੇਲ ਨਗਰ ਨੇ ਜੰਡਿਆਲਾ ਦੀ ਪੁਲਿਸ ਨੂੰ ਸ਼ਿਕਾਇਤ ਕਰਦੇ ਦੱਸਿਆ ਕਿ ਕਿਸ਼ਨ ਤੇ ਕੱਦੂ ਨਿਵਾਸੀ ਸ਼ੇਖੂਪੁਰਾ ਜੰਡਿਆਲਾ ਗੁਰੂ ਉਸ ਦੇ ਨਾਲ ਹੋਈ ਕੁਝ ਦਿਨ ਪਹਿਲਾਂ ਦੀ ਲੜਾਈ ਕਰਕੇ ਰੰਜਿਸ਼ ਰੱਖ ਰਹੇ ਹਨ। ਰਾਤ ਕਰੀਬ 9.30 ਤੇ ਉਹ ਘਰ ਦੇ ਬਾਹਰ ਚੌਕ ਵਿਚ ਖੜ੍ਹਾ ਸੀ ਕਿ ਮੁਲਜ਼ਮ ਕਿਸ਼ਨ ਤੇ ਕੱਦੂ ਉਸ ਦੇ ਤਿੰਨ ਦੋਸਤਾਂ ਨਾਲ ਉਥੇ ਆਏ ਤੇ ਉਸ ਦੇ ਨਾਲ ਝਗੜਾ ਕਰਨ ਲੱਗੇ। ਰੌਲਾ ਪਾਉਣ 'ਤੇ ਉਸ ਦੇ ਰਿਸ਼ਤੇਦਾਰ ਤੇ ਇਲਾਕਾ ਵਾਸੀ ਇਕੱਠੇ ਹੁੰਦੇ ਦੇਖ ਮੁਲਜ਼ਮ ਕਿਸ਼ਨ ਨੇ ਆਪਣੀ ਪਿਸਤੌਲ ਕੱਢੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਚਰਨ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।