ਮਨੋਜ ਕੁਮਾਰ, ਅੰਮਿ੍ਤਸਰ : ਥਾਣਾ ਮੋਹਕਮਪੁਰਾ ਅਧੀਨ ਪੈਂਦੇ ਇਲਾਕਾ ਬਿੱਲੇ ਵਾਲਾ ਚੌਕ ਨੇੜੇ ਵਿਅਹੁਤਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਵਿਆਹੁਤਾ ਦੀ ਪਛਾਣ ਰੁਬੀਨਾ (21) ਵਜੋਂ ਹੋਈ ਹੈ। ਥਾਣਾ ਮੋਹਕਮਪੁਰਾ ਦੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰੁਬੀਨਾ ਪੁੱਤਰੀ ਤਿ੍ਭੁਵਨ ਯਾਦਵ ਦਾ ਵਿਆਹ ਢਾਈ ਕੁ ਮਹੀਨੇ ਪਹਿਲਾਂ ਰਾਜੇਸ਼ ਕੁਮਾਰ ਵਾਸੀ ਬਿੱਲੇ ਵਾਲਾ ਚੌਕ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰਾਜੇਸ਼ ਕੁਮਾਰ ਵੀਰਵਾਰ ਸਵੇਰੇ ਕੰਮ 'ਤੇ ਗਿਆ ਸੀ ਕਿ ਪਿੱਛੋਂ ਘਰੇਲੂ ਕਲੇਸ਼ ਕਾਰਨ ਰੁਬੀਨਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਫਿਲਹਾਲ ਲੜਕੀ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਦੂਜੇ ਪਾਸੇ ਮਿ੍ਤਕ ਰੁਬੀਨਾ ਦੇ ਪਿਤਾ ਤਿ੍ਭੁਵਨ ਯਾਦਵ ਤੇ ਭਰਾ ਸਤਿੰਦਰ ਕੁਮਾਰ ਨੇ ਰਾਜੇਸ਼ ਕੁਮਾਰ ਤੇ ਉਸ ਦੇ ਪਰਿਵਾਰ 'ਤੇ ਰੁਬੀਨਾ ਨੂੰ ਤੰਗ ਪਰੇਸ਼ਾਨ ਕਰਨ ਤੇ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਾਇਆ।