ਜੇਐੱਨਐੱਨ, ਅੰਮਿ੍ਤਸਰ : ਵਿਜੀਲੈਂਸ ਬਿਊਰੋ ਨੇ ਜਗਦੰਬਾ ਰਾਇਸ ਮਿੱਲ ਮਾਲਕ ਦੀ ਅਗਾਓਂ ਜ਼ਮਾਨਤ ਮੰਗ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਰਿਟ ਦੇ ਬਾਅਦ ਹਾਈਕੋਰਟ ਨੇ ਉਸ ਦੀ 15 ਨਵੰਬਰ ਨੂੰ ਅਗਾਓਂ ਜ਼ਮਾਨਤ ਮਨਜ਼ੂਰ ਕਰਦੇ ਹੋਏ ਉਸ ਨੂੰ ਬਿਊਰੋ ਦੇ ਅਧਿਕਾਰੀਆਂ ਦੀ ਜਾਂਚ ਵਿਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ। ਹੁਣ ਇਸ ਵਿਚ ਅਦਾਲਤ ਵਿਚ ਅਗਲੇ ਹਫ਼ਤੇ ਸੁਣਵਾਈ ਹੋਣੀ ਹੈ। ਵਿਜੀਲੈਂਸ ਬਿਊਰੋ ਨੇ ਖਾਸਾ ਸਥਿਤ ਰਾਇਸ ਮਿਲ ਵਿਚ 23 ਅਕਤੂਬਰ ਸ਼ਾਮ ਛਾਪੇਮਾਰੀ ਕਰਕੇ 10 ਹਜ਼ਾਰ ਸਰਕਾਰੀ ਬਾਰਦਾਨਾ ਬਰਾਮਦ ਕੀਤਾ। ਮਿੱਲ ਮਾਲਕ ਤੇ ਪਨਗਰੇਨ ਦੇ ਦੋ ਇੰਸਪੈਕਟਰਾਂ 'ਤੇ ਆਈਸੀਪੀ ਦੀ ਧਾਰਾ 406, 420, 462, 468, 471 ਤੇ 120-ਬੀ ਵਿਚ ਕੇਸ ਦਰਜ ਹੋਇਆ। ਬਿਊਰੋ ਦੇ ਡੀਐੱਸਪੀ ਨੇ ਅਗਾਓਂ ਜ਼ਮਾਨਤ ਹਾਸਲ ਲਈ ਅਦਾਲਤ ਨੂੰ ਗਲਤ ਸੂਚਨਾ ਦੇਣ 'ਤੇ ਚੁਣੌਤੀ ਦੇਣ ਦਾ ਦਾਅਵਾ ਕੀਤਾ ਹੈ। ਵਿਜੀਲੈਂਸ ਨੇ ਇਸ ਵਿਚ ਪਨਗਰੇਨ ਦੇ ਦੋ ਇੰਸਪੈਕਟਰਾਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ।