ਪੱਤਰ ਪ੍ਰਰੇਰਕ, ਤਰਨਤਾਰਨ : ਪਿੰਡ ਉੱਪਲ 'ਚੋਂ ਤਿੰਨ ਵਿਅਕਤੀ ਕਣਕ ਦਾ ਬੀਜ ਅਤੇ ਡੀਏਪੀ ਖਾਦ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਗੁਰਪ੍ਰਰੀਤ ਸਿੰਘ ਵਾਸੀ ਉੱਪਲ ਹਾਲ ਵਾਸੀ ਨੇੜੇ ਦਾਣਾ ਮੰਡੀ ਰਈਆ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੇ ਪਿੰਡ ਉੱਪਲ ਵਿਖੇ ਘਰ ਆ ਕੇ ਵੇਖਿਆ ਤਾਂ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸੀ। ਜਦੋਂਕਿ ਕਮਰੇ ਵਿਚ ਪਏ 6 ਤੋੜੇ ਕਣਕ ਦੇ ਬੀਜ ਅਤੇ 9 ਬੋਰੀਆਂ ਡੀਏਪੀ ਖਾਦ ਚੋਰੀ ਹੋ ਚੁੱਕੀ ਸੀ। ਗੁਰਪ੍ਰਰੀਤ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਜਾਂਚ ਕਰਨ 'ਤੇ ਉਸ ਨੂੰ ਪਤਾ ਲੱਗਾ ਕਿ ਉਕਤ ਚੋਰੀ ਭਿੰਦਰ ਸਿੰਘ ਉਰਫ ਘੁੱਲਾ, ਮੰਗਲ ਸਿੰਘ ਉਰਫ ਮੰਗੂ ਤੇ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਫਤਿਹਪੁਰ ਬਦੇਸ਼ਾਂ ਨੇ ਚੋਰੀ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।