ਜੇਐੱਨਐੱਨ, ਅੰਮਿ੍ਤਸਰ : ਫਤਾਹਪੁਰ ਜੇਲ੍ਹ ਵਿਚ ਬੰਦ ਸ਼ੰਕਰ ਨਾਮ ਦੇ ਕੈਦੀ ਨੇ ਵਾਰਡਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਉਸ ਨੂੰ ਧਮਕਾਇਆ ਕਿ ਉਹ ਉਸ ਨੂੰ ਜੇਲ੍ਹ ਤੋਂ ਬਾਹਰ ਕਿਤੇ ਵੀ ਮਰਵਾ ਸਕਦਾ ਹੈ। ਫਿਲਹਾਲ ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਮਜੀਠਾ ਰੋਡ ਸਥਿਤ ਸੰਧੂ ਕਲੋਨੀ ਨਿਵਾਸੀ ਰਾਮ ਲੁਭਾਇਆ ਦੇ ਬੇਟੇ ਸ਼ੰਕਰ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ਦੇ ਡਿਪਟੀ ਸੁਪਰਿੰਟੈਂਡੇਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਵਾਰਡਨ ਸਤਨਾਮ ਸਿੰਘ ਅਤੇ ਵਾਰਡਨ ਕੁਲਵਿੰਦਰ ਸਿੰਘ ਜੇਲ੍ਹ ਦੀਆਂ ਚੱਕੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਇਕ ਚੱਕੀ ਵਿਚ ਸਜ਼ਾ ਕੱਟ ਰਹੇ ਸ਼ੰਕਰ ਨੇ ਸਿਕਓਰਿਟੀ ਜ਼ੋਨ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ। ਪੱਤਾ ਚਲਣ 'ਤੇ ਜਦੋਂ ਉਕਤ ਵਾਰਡਨ ਨੇ ਦੋਸ਼ੀ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸਨੂੰ ਜਾਨੋਂ ਮਾਰਨੇ ਦੀਆਂ ਧਮਕਿਆਂ ਦੇਣ ਲੱਗਾ। ਜਾਂਚ ਅਧਿਕਾਰੀ ਏਐਸਆਈ ਮੁਕੰਦਬੀਰ ਸਿੰਘ ਨੇ ਦੱਸਿਆ ਕਿ ਸ਼ੰਕਰ ਦੇ ਖਿਲਾਫ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਜਿਨ੍ਹਾਂ ਵਿਚ ਹੱਤਿਆ ਦੀ ਕੋਸ਼ਿਸ਼, ਮਾਰਕੁੱਟ ਅਤੇ ਨਸ਼ਾ ਤਸਕਰੀ ਆਦਿ ਸ਼ਾਮਲ ਹਨ।